12 ਮਾਹਿਰ ਡਾਕਟਰਾਂ ਨੇ ਖੋਜ ਅਤੇ ਅਨੁਭਵ ਕੀਤੇ ਸਾਂਝੇ
ਅੰਬਾਲਾ, 13 ਅਪ੍ਰੈਲ (ਬੀਪੀ ਬਿਊਰੋ)
ਅੰਬਾਲਾ, 13 ਅਪ੍ਰੈਲ (ਬੀਪੀ ਬਿਊਰੋ)
ਜੀਟੀ ਰੋਡ ਤੇ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਮੌਹੜੀ ਵਿਚ ਥਾਇਰਾਇਡ ਸਬੰਧੀ ਬਿਮਾਰੀਆਂ ਦੇ ਨਿਦਾਨ, ਜਾਂਚ ਪ੍ਰਕਿਰਿਆਵਾਂ ਅਤੇ ਇਲਾਜ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦਾ ਉਦਘਾਟਨ ਆਦੇਸ਼ ਗਰੁੱਪ ਦੇ ਚੇਅਰਮੈਨ, ਡਾ. ਐਚ.ਐਸ.ਗਿੱਲ ਨੇ ਬਤੌਰ ਮੁੱਖ ਮਹਿਮਾਨ ਕੀਤਾ। ਇਸ ਸੈਮੀਨਾਰ ਲਈ ਕੁੱਲ 160 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ 12 ਮਾਹਿਰ ਡਾਕਟਰਾਂ ਨੇ ਗਠੀਏ ਨਾਲ ਸਬੰਧਿਤ ਆਪਣੀ ਖੋਜ ਅਤੇ ਅਨੁਭਵ ਸਾਂਝੇ ਕੀਤੇ।
ਸੈਮੀਨਾਰ ਵਿੱਚ ਚਰਚਾ ਕਰਦੇ ਹੋਏ ਮਾਹਿਰਾਂ ਨੇ ਕਿਹਾ ਕਿ ਗਠੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਗਰਦਨ ਸੁੱਜ ਜਾਂਦੀ ਹੈ। ਇਹ ਸਮੱਸਿਆ ਇਸ ਖੇਤਰ ਵਿੱਚ ਆਮ ਹੈ ਅਤੇ ਇਸ ਦੀ ਗੰਭੀਰਤਾ ਖ਼ਾਸ ਕਰਕੇ ਔਰਤਾਂ ਵਿੱਚ ਦੇਖੀ ਜਾਂਦੀ ਹੈ। ਸੈਮੀਨਾਰ ਵਿੱਚ ਥਾਇਰਾਇਡ ਨਾਲ ਸਬੰਧਿਤ ਬਿਮਾਰੀਆਂ ਦੇ ਨਿਦਾਨ, ਜਾਂਚ ਪ੍ਰਕਿਰਿਆਵਾਂ ਅਤੇ ਇਲਾਜ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਗਰੁੱਪ ਦੇ ਐਮ.ਡੀ. ਡਾ. ਗੁਣਤਾਸ ਸਿੰਘ ਗਿੱਲ ਨੇ ਸੈਮੀਨਾਰ ਦੌਰਾਨ ਦੱਸਿਆ ਕਿ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਦਸ ਦਿਨਾਂ ਲਈ ਬਹੁਤ ਹੀ ਰਿਆਇਤੀ ਦਰਾਂ ‘ਤੇ ਪੂਰਾ ਥਾਇਰਾਇਡ ਚੈੱਕਅਪ ਅਤੇ ਇਲਾਜ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਕ੍ਰਮਵਾਰ ਦਸ ਦਿਨਾਂ ਲਈ ਗਲੇ ਨਾਲ ਸਬੰਧਿਤ ਬਿਮਾਰੀਆਂ ਦਾ ਅਲਟਰਾਸਾਊਂਡ ਮੁਫ਼ਤ ਕੀਤਾ ਜਾਵੇਗਾ ਅਤੇ ਇਨ੍ਹਾਂ ਦਸ ਦਿਨਾਂ ਵਿਚ ਮੁਫ਼ਤ ਥਾਇਰਾਇਡ ਸਕਰੀਨਿੰਗ ਕੈਂਪ ਵੀ ਲਾਇਆ ਜਾਵੇਗਾ। ਇਸ ਮੌਕੇ ਏ.ਓ.ਆਈ. ਐਚਐਮਸੀ ਦੇ ਸਟੇਟ ਸਕੱਤਰ ਡਾ. ਭੂਸ਼ਣ ਪਾਟਿਲ, ਐਚਐਮਸੀ ਦੇ ਰਜਿਸਟਰਾਰ ਡਾ. ਮਨਦੀਪ, ਪ੍ਰਿੰਸੀਪਲ ਡਾ. ਐਨ.ਐਸ. ਲਾਂਬਾ, ਡਾ: ਗੁਰਸਤਿੰਦਰ ਸਿੰਘ ਅਤੇ ਈ.ਐਨ.ਟੀ. ਵਿਭਾਗ ਮੁਖੀ ਡਾ. ਜੀ.ਪੀ.ਐਸ. ਗਿੱਲ ਮੌਜੂਦ ਸਨ।