ਲੈਫਟੀਨੈਂਟ ਜਨਰਲ ਪ੍ਰਿਤਪਾਲ ਸਿੰਘ ਨੇ 28ਵੇਂ ਜਨਰਲ ਆਫੀਸਰ ਕਮਾਂਡਿੰਗ ਵਜੋਂ ਲੈਫਟੀਨੈਂਟ ਜਨਰਲ ਵਿਪੁਲ ਸ਼ਿੰਘਲ, ਸੈਨਾ ਮੈਡਲ ਪਾਸੋਂ ਸੁਦਰਸ਼ਨ ਚੱਕਰ ਕੋਰ ਦੀ ਕਮਾਂਡ ਸੰਭਾਲ ਲਈ ਹੈ। ਇਹ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਹੈੱਡਕੁਆਟਰ ਦੱਖਣੀ ਕਮਾਂਡ ਵਿਚ ਮੇਜਰ ਜਨਰਲ ਜਨਰਲ ਸਟਾਫ ਵਜੋਂ ਕੰਮ ਕਰ ਰਹੇ ਸਨ। ਆਪਣੇ ਮਿਸਾਲੀ ਸਮਰਪਣ ਅਤੇ ਵਿਲੱਖਣ ਸੇਵਾ ਲਈ ਜਨਰਲ ਆਫੀਸਰ ਨੂੰ ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ ਵਿਖੇ ਕਾਰਜਕਾਲ ਦੌਰਾਨ ਵਾਈਸ ਚੀਫ਼ ਆਫ਼ ਆਰਮੀ ਸਟਾਫ਼ ਕੁਮੈਂਡੇਸ਼ਨ ਕਾਰਡ ਅਵਾਰਡ ਕੀਤਾ ਗਿਆ ਅਤੇ 62 ਕੈਵਲਰੀ ਦੀ ਕਮਾਂਡ ਦੌਰਾਨ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ ਵੈਸਟਰਨ ਕਮਾਂਡ ਕੁਮੈਡੇਸ਼ਨ ਕਾਰਡ ਤੇ ਆਰਮੀ ਵਾਰ ਕਾਲਜ ਵਿਖੇ ਜਨਰਲ ਆਫ਼ੀਸਰ ਕਮਾਂਡਿੰਗ ਇਨ ਚੀਫ਼ ਏਆਰਟੀਆਰਸੀ ਕੁਮੈਂਡੇਸ਼ਨ ਕਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਬਿਨਾ ਹੈੱਡਕੁਆਟਰ ਦੱਖਣੀ ਕਮਾਂਡ ਵਿਖੇ ਸਟਾਫ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ਼ ਸਦਰਨ ਕਮਾਂਡ ਕੁਮੈਂਡੇਸ਼ਨ ਕਾਰਡ ਨਾਲ ਸਨਮਾਨਿਤ ਕੀਤਾ ਗਿਆ।
ਜਨਰਲ ਆਫੀਸਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਨਾਗੋ ਕੇ ਦੇ ਰਹਿਣ ਵਾਲੇ ਹਨ। 1977-1979 ਤੱਕ ਸੈਨਿਕ ਸਕੂਲ ਕੁੰਜਪੁਰਾ, ਕਰਨਾਲ ਵਿੱਚ ਪੜ੍ਹਾਈ ਕੀਤੀ ਅਤੇ 1979-1985 ਤੱਕ ਮੋਤੀ ਲਾਲ ਨਹਿਰੂ ਸਕੂਲ ਆਫ ਸਪੋਰਟਸ ਰਾਈ (ਸੋਨੀਪਤ) ਵਿਚ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਰਾਮ ਕਾਲਜ ਆਫ ਕਾਮਰਸ, ਦਿੱਲੀ ਤੋਂ ਗਰੈਜੂਏਸ਼ਨ ਕੀਤੀ।ਉਹ ਹਾਕੀ ਦੇ ਬਿਹਤਰੀਨ ਖਿਡਾਰੀ ਹਨ ਅਤੇ ਇਸ ਖੇਡ ਵਿਚ ਆਪਣੇ ਸਕੂਲ, ਕਾਲਜ ਤੇ ਹਰਿਆਣਾ ਸਟੇਟ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਲੈਫਟੀਨੈਂਟ ਜਨਰਲ ਪ੍ਰਿਤਪਾਲ ਸਿੰਘ ਨੇ ਦਸੰਬਰ 1989 ਵਿਚ ਬਕਤਰਬੰਦ ਕੋਰ ਦੀ 62 ਕੈਵੇਲਰੀ ਵਿਚ ਕਮਿਸ਼ਨ ਲਿਆ।ਉਨ੍ਹਾਂ ਦੇ ਪਿਤਾ ਵੀ 1962-68 ਤੱਕ 62 ਕੈਵੇਲਰੀ ਵਿਚ ਸੇਵਾ ਕਰ ਚੁੱਕੇ ਹਨ ਜਿਨ੍ਹਾਂ ਨੂੰ 1962 ਭਾਰਤ-ਚੀਨ ਜੰਗ ਅਤੇ 1965 ਭਾਰਤ-ਪਾਕਿ ਜੰਗ ਦਾ ਅਨੁਭਵ ਹੈ। ਉਹ ਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਹਨ। ਉਹ 34 ਸਾਲ ਫੌਜ ਦੀ ਸੇਵਾ ਵਿਚ ਰਹੇ।
ਫ਼ੋਟੋ:ਲੈਫਟੀਨੈਂਟ ਜਨਰਲ ਪ੍ਰਿਤਪਾਲ ਸਿੰਘ
