Gatka coach Inderpal Singh Khalsa from Ambala honoured with ‘Gatka Ratna’ award

ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਵੱਲੋਂ ਅੰਮ੍ਰਿਤਸਰ ਵਿਚ ‘ਜੌਹਰ-ਏ-ਸ਼ਮਸ਼ੀਰ ਪ੍ਰੋਗਰਾਮ ਆਯੋਜਿਤ

ਬੀਪੀ ਬਿਊਰੋ
ਅੰਬਾਲਾ, 13 ਅਕਤੂਬਰ

ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਨੇ ਹਰਿਆਣਾ ਦੇ ਇਕਲੌਤੇ ਗਤਕਾ ਕੋਚ ਅਤੇ ਧਰਮ ਪ੍ਰਚਾਰਕ ਇੰਦਰਪਾਲ ਸਿੰਘ ਖ਼ਾਲਸਾ ਅੰਬਾਲਾ ਨੂੰ ਗਤਕਾ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ।
ਇਸ ਬਾਰੇ ਵਧਾਈ ਸਹਿਤ ਜਾਣਕਾਰੀ ਦਿੰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਮੈਂਬਰ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਟੀ.ਪੀ. ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਬਿਮਾਰੀਆਂ ਤੋਂ ਦੂਰ ਰੱਖਣ, ਆਪਣੇ ਕੀਮਤੀ ਇਤਿਹਾਸ ਨਾਲ ਜੋੜਨ ਅਤੇ ਬਾਣੀ-ਬਾਣੇ ਦਾ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਸਾਹਿਬ ਵਿੱਚ ਇਤਿਹਾਸਕ ਪ੍ਰੋਗਰਾਮ ਜੌਹਰ-ਏ-ਸ਼ਮਸ਼ੀਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੂਰੇ ਭਾਰਤ ਤੋਂ ਲਗਭਗ 200 ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪ੍ਰਬੰਧਨ ਟੀਮ ਦੁਆਰਾ ਨਿਰਧਾਰਿਤ ਵੱਖ-ਵੱਖ ਗੇੜਾਂ ਨੂੰ ਪਾਸ ਕਰਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਜੇਤੂ ਖਿਡਾਰੀਆਂ ਨੂੰ ਸੋਨੇ ਅਤੇ ਚਾਂਦੀ ਦੀਆਂ ਸ਼ਮਸ਼ੀਰਾਂ ਅਤੇ ਕੀਮਤੀ ਸ਼ਸਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸ.ਟੀ.ਪੀ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਮੌਕੇ ‘ਤੇ ਕੌਂਸਲ ਨੇ ਸ਼ਸਤਰਾਂ ਅਤੇ ਭਾਸ਼ਣ ਕਲਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸ਼੍ਰੋਮਣੀ ਗਤਕਾ ਪੁਰਸਕਾਰ ਅਤੇ ਗਤਕਾ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਮਾਸਟਰ ਜਗਤ ਸਿੰਘ ਪਟਿਆਲਾ (ਪੰਜਾਬ) ਅਤੇ ਮਾਸਟਰ ਗੁਰਚਰਨ ਸਿੰਘ ਦਿੱਲੀ ਨੂੰ ‘ਸ਼੍ਰੋਮਣੀ ਗਤਕਾ ਪੁਰਸਕਾਰ’ ਨਾਲ ਅਤੇ ਪੂਰੇ ਭਾਰਤ ਵਿਚੋਂ 5 ਵਿਸ਼ੇਸ਼ ਸ਼ਖ਼ਸੀਅਤਾਂ ਨੂੰ ‘ਗਤਕਾ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਸਰਦਾਰ ਇੰਦਰਪਾਲ ਸਿੰਘ ਖ਼ਾਲਸਾ ਅੰਬਾਲਾ (ਹਰਿਆਣਾ), ਸਰਦਾਰ ਮਨਵਿੰਦਰ ਸਿੰਘ ਵਿੱਕੀ ਸ੍ਰੀ ਅੰਮ੍ਰਿਤਸਰ ਸਾਹਿਬ (ਪੰਜਾਬ), ਬੀਬੀ ਗੁਰਵਿੰਦਰ ਕੌਰ ਸੀਚੇਵਾਲ (ਪੰਜਾਬ), ਸਰਦਾਰ ਗੁਰਚਰਨ ਸਿੰਘ ਬੰਗਲੌਰ (ਕਰਨਾਟਕ) ਅਤੇ ਸਰਦਾਰ ਭੁਪਿੰਦਰ ਸਿੰਘ ਪਾਉਂਟਾ ਸਾਹਿਬ (ਹਿਮਾਚਲ) ਸ਼ਾਮਲ ਸਨ। ਪ੍ਰੋਗਰਾਮ ਦਾ ਸੰਚਾਲਨ ਸਰਦਾਰ ਮਨਜੀਤ ਸਿੰਘ ਗਤਕਾ ਮਾਸਟਰ ਜੀ ਨੇ ਕੀਤਾ। ਇਸ ਮੌਕੇ ਸਰਦਾਰ ਗੁਰਵਿੰਦਰ ਸਿੰਘ ਬੱਬਰ, ਸਰਦਾਰ ਪ੍ਰਿਤਪਾਲ ਸਿੰਘ ਜਲੰਧਰ, ਸਰਦਾਰ ਜੋਗਾ ਸਿੰਘ ਆਗਰਾ, ਸਰਦਾਰ ਮਨਪ੍ਰੀਤ ਸਿੰਘ, ਸਰਦਾਰ ਦਵਿੰਦਰ ਸਿੰਘ ਮਰਦਾਨਾ, ਜਥੇਦਾਰ ਕੁਲਵਿੰਦਰ ਸਿੰਘ, ਸਰਦਾਰ ਹਰਪ੍ਰੀਤ ਸਿੰਘ, ਸਰਦਾਰ ਦਿਲਬਾਗ ਸਿੰਘ, ਸਰਦਾਰ ਸਰਬਜੀਤ ਸਿੰਘ ਦੇਵ, ਸਰਦਾਰ ਅਮਨਪ੍ਰੀਤ ਸਿੰਘ, ਸਰਦਾਰ ਦਲਵਿੰਦਰ ਸਿੰਘ ਇੰਗਲੈਂਡ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *