ਬੀਪੀ ਬਿਊਰੋ
12 ਅਕਤੂਬਰ
ਕਲਾਧਾਰਾ ਗਰੁੱਪ ਵੱਲੋਂ ਅੱਜ ਪੰਚਾਇਤ ਭਵਨ ਅੰਬਾਲਾ ਸ਼ਹਿਰ ਦੇ ਆਡੀਟੋਰੀਅਮ ਵਿਚ ਨਵਰੰਗ ਕਲਾ ਫੈਸਟ ਸੀਜ਼ਨ 2 ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹੱਥ ਨਾਲ ਬਣੀਆਂ ਪੇਂਟਿੰਗਾਂ, ਪੋਸਟਰਾਂ ਅਤੇ ਹੱਥ ਨਾਲ ਬਣੀ ਹੋਰ ਕਲਾ ਸਮਗਰੀ ਦੀ ਪ੍ਰਦਰਸ਼ਨੀ ਲਾਈ ਗਈ। ਦੀਵਾਲੀ ਦੇ ਮੌਕੇ ਤੇ ਆਯੋਜਿਤ ਇਸ ਫੈਸਟ ਵਿਚ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਨਾਚ, ਗਾਇਣ, ਕਵਿਤਾ ਅਤੇ ਆਰਟ ਗੈਲਰੀ ਵਿੱਚ ਆਪਣੀ ਪ੍ਰਤਿਭਾ ਦਿਖਾਈ। ਪ੍ਰਬੰਧਕ ਕਮੇਟੀ ਦੇ ਆਯੋਜਕ ਕਰਨ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨਾ ਹੈ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਕਲਾਕਾਰ ਉਨ੍ਹਾਂ ਦੇ ਗਰੁੱਪ ਨਾਲ ਜੁੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਬੱਚੇ ਤਿੰਨ ਵਰਗਾਂ ਵਿਚ ਭਾਗ ਲੈ ਰਹੇ ਹਨ।ਇਹ ਪ੍ਰੋਗਰਾਮ ਖੁੱਲ੍ਹਾ ਰੱਖਿਆ ਗਿਆ ਹੈ। ਇਸ ਵਿੱਚ ਜ਼ਿਲ੍ਹੇ ਭਰ ਦੇ ਭਾਗੀਦਾਰਾਂ ਨੇ ਆਪਣੀ ਪ੍ਰਤਿਭਾ ਦਿਖਾਈ ਹੈ। ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਨੇ ਮੁੱਖ ਮਹਿਮਾਨ ਵਜੋਂ ਅਤੇ ਰਿਤੇਸ਼ ਗੋਇਲ ਤੇ ਸ਼੍ਰੀ ਜਿੰਦਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ।