Punjab Rail Roko: ਫਿਰੋਜ਼ਪੁਰ ਵਿੱਚ ਡੀਆਰਐਮ (DRM) ਦਫ਼ਤਰ ਦੇ ਅਨੁਸਾਰ, ਕਈ ਰੇਲਗੱਡੀਆਂ ਨੂੰ ਮੋੜਿਆ ਗਿਆ, ਮੁੜ ਸਮਾਂਬੱਧ ਕੀਤਾ ਗਿਆ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਈ।
ਸ਼ੰਭੂ ਅਤੇ ਖਨੌਰੀ ਸਰਹੱਦਾਂ ਤੇ, ਕਿਸਾਨਾਂ ਤੇ ਹਰਿਆਣਾ ਸਰਕਾਰ ਦੀ ਕਾਰਵਾਈ ਦੇ ਵਿਰੋਧ ਚ ਕਿਸਾਨ ਜੱਥੇਬੰਦੀਆਂ ਬੀਕੇਯੂ ਉਗਰਾਹਾਂ ਅਤੇ ਬੀਕੇਯੂ ਡਕੌਂਦਾ ਨੇ ਪੰਜਾਬ (Punjab) ਦੀਆਂ 15 ਥਾਵਾਂ ‘ਤੇ ਚਾਰ ਘੰਟੇ ਦਾ ਰੇਲ ਰੋਕੋ ਧਰਨਾ ਦਿੱਤਾ, ਜਿਸ ਨਾਲ ਰੇਲ ਸੇਵਾਵਾਂ ਵਿੱਚ ਵਿਘਨ ਪਿਆ। ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਦਸਿਆ ਕਿ ਓਹਨਾ ਨੂੰ 3 ਟ੍ਰੇਨਾਂ ਨੂੰ ਰੱਦ ਕਰਨਾ ਪਿਆ, 6 ਟ੍ਰੇਨਾਂ ਦੇ ਰੂਟ (route) ਬਦਲਣੇ ਪਏ, 5 ਟਰੇਨਾਂ ਮੰਜ਼ਿਲ ਤੋਂ ਪਹਿਲਾਂ ਰੋਕਿਆਂ ਅਤੇ ਕਈ ਰੂਟ ਪ੍ਰਭਾਵਿਤ ਹੋਏ।
ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰਾਜਪੁਰਾ, ਸੁਨਾਮ, ਜੇਠੂਕੇ, ਭੁੱਚੋ, ਮੋਗਾ, ਮਾਨਸਾ, ਮਲੋਟ, ਵੱਲਾ ਰੇਲਵੇ ਕਰਾਸਿੰਗ, ਬਰਨਾਲਾ, ਸੰਗਰੂਰ, ਬੁਢਲਾਡਾ, ਜਗਰਾਓਂ, ਫਾਜ਼ਿਲਕਾ, ਗੁਰੂਹਰਸਹਾਏ, ਘੇਸਲ ਕਲਾਂ ਸਮੇਤ ਵੱਖ-ਵੱਖ ਥਾਵਾਂ ‘ਤੇ ਰੇਲ ਰੋਕੀ।
ਬੀਕੇਯੂ ਉਗਰਾਹਾਂ ਅਤੇ ਬੀਕੇਯੂ ਡਕੌਂਦਾ ਦੀ ਸਾਂਝੀ ਅਗਵਾਈ ਵਿੱਚ ਇਸ ਧਰਨੇ ਦਾ ਉਦੇਸ਼ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ’ਤੇ ਦਬਾਅ ਬਣਾਉਣਾ ਸੀ। ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਚਾਰਿਕ ਮਤਭੇਦਾਂ ਦੇ ਬਾਵਜੂਦ ਏਕਤਾ ‘ਤੇ ਜ਼ੋਰ ਦਿੰਦਿਆਂ ਸਰਕਾਰ ਨੂੰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ। ਬੀਕੇਯੂ ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਸਾਨਾਂ ਨਾਲ ਹਰਿਆਣਾ ਸਰਕਾਰ ਦੇ ਸਲੂਕ ਦੀ ਨਿਖੇਧੀ ਕਰਦਿਆਂ ਇਕਜੁਟਦਾ ਦਾ ਪ੍ਰਗਟਾਵਾ ਕੀਤਾ।
ਹੋਰ ਪੜ੍ਹੋ – ਕਿਸਾਨਾਂ ਦੀਆਂ ਕਿਹੜੀਆਂ ਮੁੱਖ ਮੰਗਾਂ ਹਨ ਜੋ ਅਣਸੁਲਝੀਆਂ ਹਨ?
ਇਸ ਦੇ ਨਾਲ ਹੀ ਪੰਜਾਬ (Punjab) ਦੇ 39 ਟੋਲ ਪਲਾਜ਼ਿਆਂ ‘ਤੇ ਐਸਕੇਐਮ (SKM) ਵੱਲੋਂ ਕਿਸਾਨਾਂ ਨਾਲ ਇਕਜੁਟਦਾ ਪ੍ਰਗਟਾਉਂਦਿਆਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਧਰਨੇ ਦਿੱਤੇ ਗਏ। ਐਸਕੇਐਮ (SKM) ਦੇ ਐਨਸੀਸੀ (NCC) ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਆਮ ਆਵਾਜਾਈ ਪ੍ਰਭਾਵਿਤ ਨਹੀਂ ਰਹੀ ਅਤੇ ਮੁਜ਼ਾਹਰੇ ਦੌਰਾਨ ਯਾਤਰੀਆਂ ਲਈ ਟੋਲ ਮੁਫ਼ਤ ਕੀਤੇ ਗਏ ਸਨ।
ਡਾ: ਪਾਲ ਨੇ ਨਿਹੱਥੇ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਦੀ ਆਲੋਚਨਾ ਕਰਦਿਆਂ ਸਰਕਾਰ ਤੋਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ | SKM ਦੇ ਮੈਂਬਰਾਂ ਨੇ 18 ਫਰਵਰੀ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ਦੇ ਨਤੀਜਿਆਂ ਤੇ ਅਗਲੀ ਕਾਰਵਾਈ ਬਾਰੇ ਚਰਚਾ ਕਰਨ ਦੀ ਯੋਜਨਾ ਬਣਾਈ ਹੈ।
ਹੋਰ ਪੜ੍ਹੋ – ਕਿਸਾਨਾਂ ਦੀਆਂ ਕਿਹੜੀਆਂ ਮੁੱਖ ਮੰਗਾਂ ਹਨ ਜੋ ਅਣਸੁਲਝੀਆਂ ਹਨ?
ਐਸਕੇਐਮ ਦੇ ਇੱਕ ਹੋਰ ਐਨਸੀਸੀ ਮੈਂਬਰ ਬੂਟਾ ਸਿੰਘ ਬੁਰਜਗਿੱਲ ਨੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।