ਅੰਬਾਲਾ, 5 ਮਾਰਚ (ਬੀਪੀ ਬਿਉਰੋ)
ਵਿਜੀਲੈਂਸ ਵਿਭਾਗ ਨੇ ਅੱਜ ਸ਼ਾਮ ਨੂੰ ਰੀਨਾ ਨਾਂ ਦੀ ਮਹਿਲਾ ਪਟਵਾਰੀ ਨੂੰ ਉਸ ਦੇ ਅੰਬਾਲਾ ਸ਼ਹਿਰ ਦੇ ਮਾਨਵ ਚੌਕ ਦੇ ਪਿੱਛੇ ਸਥਿਤ ਦਫ਼ਤਰ ਵਿਚੋਂ ਇਕ ਕਿਸਾਨ ਪਾਸੋਂ ਇੰਤਕਾਲ ਚਾੜ੍ਹਨ ਬਦਲੇ 40 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਣਕਪੁਰ ਦੇ ਜ਼ਿਮੀਂਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੀ ਚਾਰ ਕਿੱਲੇ ਜ਼ਮੀਨ ਦੇ ਇੰਤਕਾਲ ਦਾ ਮਾਮਲਾ ਸੀ। ਪਿਛਲੇ ਡੇੜ੍ਹ ਮਹੀਨੇ ਤੋਂ ਉਹ ਗੇੜੇ ਮਾਰ ਰਿਹਾ ਸੀ ਪਰ ਪਟਵਾਰੀ ਕੋਈ ਰਾਹ ਨਹੀਂ ਸੀ ਦੇ ਰਹੀ। ਉਹ ਇੰਤਕਾਲ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਹੀ ਸੀ। ਪਰਸੋਂ ਰੀਨਾ ਪਟਵਾਰੀ ਦੇ ਚੇਲੇ ਸ਼ੰਮੀ ਨਾਲ 40 ਹਜ਼ਾਰ ਵਿਚ ਡੀਲ ਹੋਈ ਸੀ। ਅੱਜ ਜਦੋਂ ਉਹ ਰਕਮ ਦੇਣ ਲਈ ਪਟਵਾਰੀ ਦੇ ਦਫ਼ਤਰ ਆਇਆ ਤਾਂ ਵਿਜੀਲੈਂਸ ਦਾ ਛਾਪਾ ਪੈ ਗਿਆ ਅਤੇ ਰੀਨਾ ਪਟਵਾਰੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੀ ਗਈ। ਉਸ ਦਾ ਚੇਲਾ ਸ਼ੰਮੀ ਫਰਾਰ ਹੈ ਜਿਸ ਦੀ ਭਾਲ ਵਿਜੀਲੈਂਸ ਦੀ ਟੀਮ ਕਰ ਰਹੀ ਹੈ।

One response to “ਮਹਿਲਾ ਪਟਵਾਰੀ 40 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ”
-
ਰਜਿਸਟਰੀ ਪਿਛੋਂ ਆਪਣੇਆਪ ਇੰਟਰਨੈੱਟ ਰਾਹੀਂ ਇੰਤਕਾਲ ਦਾ ਇੰਤਜ਼ਾਮ ਕਿਓਂ ਨਹੀਂ ਕੀਤਾ ਜਾਂਦਾ? ਪਹਿਲਾਂ ਤੋਂ ਮਿਲੇ ਵਕ਼ਤ ਵਿਖੇ ਓਹਨੂੰ ਮੰਜ਼ੂਰ ਕਰੇ। ਇਤਰਾਜ਼ ਹੋਣ ਤੇ ਕਾਨੂੰਨ ਅਤੇ ਤੱਥਾਂ ਦਾ ਹਵਾਲਾ ਮਿੱਥੇ ਸਮੇਂ ਵਿੱਚ ਦਿੱਤਾ ਜਾਵੇ, ਤਾਂ ਜੋ ਨਾਗਰਿਕ ਉਸ ਨੂੰ ਪੂਰਾ ਕਰ ਸਕੇ।
Leave a Reply