DAV Public School, Ambala City, players create history

ਖਿਡਾਰੀਆਂ ਨੇ ਡੀਏਵੀ ਕਲੱਸਟਰ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ

ਬੀਪੀ ਬਿਊਰੋ
ਅੰਬਾਲਾ, 11 ਅਕਤੂਬਰ

ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਦੇ ਖਿਡਾਰੀਆਂ ਨੇ ਡੀਏਵੀ ਕਲੱਸਟਰ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ। ਸਕੂਲ ਵੱਲੋਂ ਜਾਰੀ ਸੂਚਨਾ ਅਨੁਸਾਰ ਹੈਂਡਬਾਲ (U-14 ਕੁੜੀਆਂ) ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਕਲਾਸ 8 ਦੀ ਜਸਲੀਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਸ਼ਟਰੀ ਪੱਧਰ ਲਈ ਚੁਣੀ ਗਈ ਹੈ। ਇਸੇ ਤਰ੍ਹਾਂ ਸ਼ਕਤੀ ਨੇ ਤੈਰਾਕੀ (U-17 ਕੁੜੀਆਂ) ਵਿੱਚ ਚਾਰ ਸੋਨੇ ਦੇ ਤਗਮੇ ਜਿੱਤੇ ਹਨ ਜਦੋਂ ਕਿ ਤੇਜਸਵੀਰ ਨੇ ਤੈਰਾਕੀ (U-17 ਮੁੰਡੇ) ਸ਼੍ਰੇਣੀ ਵਿੱਚ ਇੱਕ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਜਿੱਤ ਕੇ ਰਾਸ਼ਟਰੀ ਪੱਧਰ ‘ਤੇ ਸਥਾਨ ਪ੍ਰਾਪਤ ਕੀਤਾ ਹੈ। ਵੁਸ਼ੂ ਵਿੱਚ, ਸਕੂਲ ਦੇ ਅਥਲੀਟਾਂ ਨੇ ਪੰਜ ਸੋਨੇ, ਪੰਜ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਜਿੱਤੇ ਹਨ ਕੇ ਆਪਣੀ ਅਜਿੱਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਡਾ. ਰਾਧਾ ਰਮਨ ਸੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 10 ਵਿਦਿਆਰਥੀ ਐਥਲੀਟ ਰਾਜ ਪੱਧਰ ਤੇ ਚੁਣੇ ਗਏ ਹਨ। ਇਨ੍ਹਾਂ ਵਿਚ ਕਰਨ ਮਿਸ਼ਰਾ (7C), ਵਿਕਰਮ (9F), ਨਮਨ (12), ਮੁਕੇਸ਼ (11C), ਦੀਪਿਕਾ (6C), ਸੀਰਤ (6D), ਪ੍ਰਤੀਕਸ਼ਾ (6E), ਮੰਨਤ (9F), ਅਰਸ਼ਪ੍ਰੀਤ (9C), ਅਤੇ ਰੂਹਾਨੀ (9F) ਸ਼ਾਮਲ ਹਨ।
ਉਨ੍ਹਾਂ ਦੇ ਸਕੂਲ ਦੇ (ਲੜਕੇ U-14) ਇਕ, ਲੜਕੀਆਂ (U-14) ਚਾਰ, ਲੜਕੀਆਂ (U-17) ਚਾਰ, ਲੜਕੇ (U-17) ਦੋ ਅਤੇ ਲੜਕੇ (U-19) ਇਕ ਖਿਡਾਰੀ ਰਾਜ ਪੱਧਰੀ ਬਾਸਕਟ ਬਾਲ ਟੀਮ ਲਈ ਚੁਣੇ ਗਏ ਹਨ।
ਉਕਤ ਤੋਂ ਬਿਨਾ 11ਵੀਂ ਜਮਾਤ ਦੇ ਵਿਦਿਆਰਥੀ ਸੂਰਜ ਸ਼ੁਕਲਾ ਨੇ ਮੁੱਕੇਬਾਜ਼ੀ ਵਿੱਚ ਰਾਜ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਕੇ ਆਪਣਾ ਨਾਂ ਕੌਮੀ ਪੱਧਰ ਦੇ ਮੁਕਾਬਲੇ ਵਿਚ ਸ਼ਾਮਲ ਕਰਵਾ ਲਿਆ ਹੈ।
ਇਸ ਤੋਂ ਇਲਾਵਾ ਕ੍ਰਿਕਟ (ਅੰਡਰ-19 ਲੜਕੇ) ਟੀਮ ਲਈ ਇਕ ਅਤੇ ਸ਼ਤਰੰਜ (ਅੰਡਰ-19 ਲੜਕੀਆਂ) ਟੀਮ ਲਈ ਤਿੰਨ ਖਿਡਾਰੀ ਚੁਣੇ ਗਏ ਹਨ। ਨੈੱਟਬਾਲ ਅੰਡਰ 17 ਲਈ ਇਕ ਅਤੇ ਬੈਡਮਿੰਟਨ (ਅੰਡਰ-17 ਲਈ ਇਕ ਲੜਕੇ-(ਹਰਸ਼ਿਤ) ਦੀ ਚੋਣ ਹੋਈ ਹੈ। ਤੈਰਾਕੀ ਲਈ ਤੇਜਸਵੀਰ ਅਤੇ ਸ਼ਕਤੀ ਨੂੰ ਰਾਜ ਪੱਧਰ ਲਈ ਚੁਣਿਆ ਗਿਆ ਹੈ।

ਸਕੂਲ ਪ੍ਰਿੰਸੀਪਲ ਸ਼੍ਰੀ ਰਾਧਾ ਰਮਨ ਸੂਰੀ ਨੇ ਸਾਰੇ ਜੇਤੂ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਕਿਹਾ, “ਇਹ ਸਕੂਲ ਖਿਡਾਰੀ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹਨ। ਡੀਏਵੀ ਪਰਿਵਾਰ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ ਅਤੇ ਵਿਸ਼ਵਾਸ ਹੈ ਕਿ ਉਹ ਰਾਸ਼ਟਰੀ ਪੱਧਰ ‘ਤੇ ਸਫਲਤਾ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨਗੇ।”

Leave a Reply

Your email address will not be published. Required fields are marked *