Nephew turns out to be the murderer of an elderly woman

ਮੋਟਰ ਸਾਈਕਲ ਤੇ ਪੀਰ ਦੀ ਦਰਗਾਹ ਤੇ ਛੱਡਣ ਗਏ ਭਤੀਜੇ ਨੇ ਹੀ ਕੀਤਾ ਸੀ ਤਾਈ ਦਾ ਕਤਲ

ਅੰਬਾਲਾ, 23 ਮਈ (ਬੀਪੀ ਬਿਊਰੋ)

16 ਮਈ 2025 ਨੂੰ ਇੱਕ ਬਜ਼ੁਰਗ ਔਰਤ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਸਾਹਾ ਥਾਣਾ ਪੁਲੀਸ ਨੇ ਥੋੜ੍ਹੇ ਸਮੇਂ ਵਿੱਚ ਹੀ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਅਭਿਮਨਿਊ ਉਰਫ਼ ਚਿੰਟੂ ਵਾਸੀ ਪਿੰਡ ਦੁਖੇੜੀ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਇੰਚਾਰਜ ਕਰਮਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਅਭਿਮਨਿਊ ਮ੍ਰਿਤਕ ਔਰਤ ਦਾ ਭਤੀਜਾ ਹੈ। 15 ਮਈ 2025 ਨੂੰ ਔਰਤ ਆਪਣੇ ਭਤੀਜੇ ਅਭਿਮਨਿਊ ਨਾਲ ਮੋਟਰ ਸਾਈਕਲ ‘ਤੇ ਆਪਣੇ ਘਰ ਤੋਂ ਸੰਭਾਲਖਾ ਪਿੰਡ ਵਿੱਚ ਬਾਬਾ ਜਾਹਰ ਪੀਰ ਦੀ ਦਰਗਾਹ ਤੇ ਗਈ ਪਰ ਘਰ ਵਾਪਸ ਨਹੀਂ ਸੀ ਆਈ।ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 16 ਮਈ 2025 ਦੀ ਰਾਤ ਨੂੰ ਪਤਾ ਲੱਗਾ ਕਿ ਚੁਡਿਆਲੀ ਪਿੰਡ ਦੀ ਪੰਚਾਇਤੀ ਜ਼ਮੀਨ ‘ਤੇ ਜੰਗਲ ਵਿਚ ਇੱਕ ਔਰਤ ਜਿਸ ਦੀ ਉਮਰ ਲਗਭਗ 67 ਸਾਲ ਸੀ, ਪਈ ਸੀ। ਮੌਕੇ ‘ਤੇ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਨੇ ਔਰਤ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਕੀਤੀ। ਮ੍ਰਿਤਕ ਔਰਤ ਦਾ ਚਿਹਰਾ, ਸਿਰ ਅਤੇ ਉਂਗਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਹੋਈਆਂ ਸਨ।
ਸੂਚਨਾ ਮਿਲਣ ਤੋਂ ਬਾਅਦ ਸਾਹਾ ਥਾਣਾ ਮੁਖੀ ਪੁਲੀਸ ਫੋਰਸ ਅਤੇ ਫੋਰੈਂਸਿਕ ਟੀਮ ਸਮੇਤ ਮੌਕੇ ‘ਤੇ ਪਹੁੰਚੇ।ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ ਅਤੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲੀਸ ਨੂੰ ਅਭਿਮਨਿਊ ‘ਤੇ ਸ਼ੱਕ ਹੋਇਆ ਜੋ ਮੋਟਰ ਸਾਈਕਲ ਤੇ ਆਪਣੀ ਤਾਈ ਨੂੰ ਛੱਡਣ ਗਿਆ ਸੀ। ਸਾਈਬਰ ਮਾਹਿਰਾਂ ਦੀ ਮਦਦ ਨਾਲ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ 15 ਮਈ, 2025 ਨੂੰ ਉਹ ਆਪਣੀ ਤਾਈ ਨੂੰ ਮੋਟਰਸਾਈਕਲ ‘ਤੇ ਪਿੰਡ ਚੁਡਿਆਲੀ ਵੱਲ ਲੈ ਕੇ ਆਇਆ ਸੀ। ਉਸ ਦੀ ਤਾਈ ਕੋਲ ਇੱਕ ਸੋਨੇ ਦੀਆਂ ਵਾਲੀਆਂ ਹਨ ਤੇ ਬਹੁਤ ਸਾਰਾ ਵੀ ਹੋਵੇਗਾ ਜਿਸ ਨਾਲ ਉਹ ਆਪਣਾ ਕਰਜ਼ਾ ਚੁਕਾ ਸਕੇਗਾ। ਉਸ ਨੇ ਗਹਿਣਿਆਂ ਦੇ ਲਾਲਚ ਵਿੱਚ ਆ ਕੇ ਆਪਣੀ ਤਾਈ ਦਾ ਪੱਥਰ ਅਤੇ ਚਾਕੂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲੀਸ ਨੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦੇ ਰਿਮਾਂਡ ਤੇ ਲਿਆ ਹੈ।ਇਸ ਕਤਲ ਸਬੰਧੀ ਦੁਖੇੜੀ ਪਿੰਡ ਦੇ ਸੰਜੀਵ ਕੁਮਾਰ ਨੇ ਥਾਣਾ ਸਾਹਾ ਵਿਚ ਸ਼ਿਕਾਇਤ ਦਰਜ ਕਰਾਈ ਸੀ।

Leave a Reply

Your email address will not be published. Required fields are marked *