A grand welcome will be given to the yatra being taken out on the 350th martyrdom anniversary of Sri Guru Tegh Bahadur Sahib Ji entering Ambala district on Sunday: Deputy Commissioner

ਬੀਪੀ ਬਿਊਰੋ
ਅੰਬਾਲਾ, 15 ਨਵੰਬਰ-

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ਤੇ ਆਯੋਜਿਤ ਯਾਤਰਾ ਦਾ ਐਤਵਾਰ, 16 ਨਵੰਬਰ ਨੂੰ ਅੰਬਾਲਾ ਜ਼ਿਲ੍ਹੇ ਦੇ ਪਿੰਡ ਭੂਰੇਵਾਲਾ ਵਿੱਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਸਾਰੇ ਪ੍ਰਬੰਧ ਕੀਤੇ ਹਨ ਤਾਂ ਜੋ ਯਾਤਰਾ ਨੂੰ ਯੋਜਨਾਬੱਧ ਢੰਗ ਨਾਲ ਚਲਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਚਕੂਲਾ ਤੋਂ ਸ਼ੁਰੂ ਹੋਈ ਹਿੰਦ ਕੀ ਚਾਦਰ ਯਾਤਰਾ 16 ਨਵੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਰਾਏਪੁਰ ਰਾਣੀ ਤੋਂ ਹੁੰਦੀ ਹੋਈ ਅੰਬਾਲਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗੀ।ਅੰਬਾਲਾ ਜ਼ਿਲ੍ਹੇ ਵਿੱਚ ਹਿੰਦ ਕੀ ਚਾਦਰ ਯਾਤਰਾ ਗੁਰਦੁਆਰਾ ਹੁਸੈਨ ਤੋਂ ਹੁੰਦੀ ਹੋਈ ਲੁਹਾਰਾ ਸਾਹਿਬ ਵਿਖੇ ਪਹੁੰਚੇਗੀ। ਡੀਸੀ ਨੇ ਦੱਸਿਆ ਕਿ ਇਹ ਯਾਤਰਾ ਕਾਲਾ ਅੰਬ, ਹਮੀਦਪੁਰ, ਲੌਟਾਂ, ਨਰਾਇਣਗੜ੍ਹ, ਗੁਰੂ ਲਾਧੋ ਭਵਨ ਅਕਬਰਪੁਰ, ਬੜਾਗੜ੍ਹ, ਧੰਨਾ ਭਗਤ (ਭਾਰਾਪੁਰ), ਸ਼ਾਹਜ਼ਾਦਪੁਰ, ਸੌਂਤਲੀ, ਬੇਰਪੁਰਾ, ਪਟਵੀ, ਛੱਜੂ ਮਾਜਰਾ, ਹੰਡੇਸਰਾ ਤੋਂ ਹੁੰਦੀ ਹੋਈ 17 ਨਵੰਬਰ ਨੂੰ ਪੰਜੋਖਰਾ ਸਾਹਿਬ ਗੁਰਦੁਆਰਾ ਵਿਖੇ ਪਹੁੰਚੇਗੀ। ਰਾਜ ਸਰਕਾਰ ਵੱਲੋਂ ਆਯੋਜਿਤ ਇਹ ਯਾਤਰਾ 18 ਨਵੰਬਰ 2025 ਨੂੰ ਅੰਬਾਲਾ ਕੈਂਟ ਦੇ ਤੋਪਖ਼ਾਨਾ, ਜੀ.ਓ.ਸੀ. ਬੰਗਲਾ, ਡਿਫੈਂਸ ਕਾਲੋਨੀ ਗੁਰਦੁਆਰਾ ਸਾਹਿਬ, ਕਲਰਹੇੜੀ, ਬੋਹ, ਬਬਿਆਲ ਪਾਵਰ ਹਾਊਸ ਰੋਡ, ਚਾਂਦਪੁਰਾ ਰੋਡ, ਰਾਮਪੁਰ, ਸਰਸੇਹੜੀ, ਜਗਾਧਰੀ ਰੋਡ, ਮਹੇਸ਼ ਨਗਰ, ਐਸ.ਡੀ ਕਾਲਜ, ਸੁਭਾਸ਼ ਪਾਰਕ, ਸਿੰਘ ਸਭਾ ਗੁਰਦੁਆਰਾ ਸਾਹਿਬ (ਹਰਗੋ ਲਾਲ ਰੋਡ), ਚੌੜਾ ਬਾਜ਼ਾਰ, ਬਜਾਜਾ ਬਾਜ਼ਾਰ, ਕੱਚਾ ਬਾਜ਼ਾਰ, ਗੁਰੂ ਨਾਨਕ ਰੋਡ, ਕਬਾੜੀ ਬਾਜ਼ਾਰ, ਪੰਜਾਬੀ ਗੁਰਦੁਆਰਾ, ਵਿਜੇ ਰਤਨ ਚੌਂਕ, ਰਾਏ ਮਾਰਕੀਟ, ਗੋਲ ਚੱਕਰ, ਡਾਕਖ਼ਾਨਾ ਜੀ.ਪੀ.ਓ., ਐਸ.ਡੀ.ਐਮ ਦਫ਼ਤਰ, ਰੇਲਵੇ ਸਟੇਸ਼ਨ ਅੰਬਾਲਾ ਅਤੇ ਜੀਟੀ ਰੋਡ ਹੁੰਦੀ ਹੋਈ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਵਿਖੇ ਪਹੁੰਚੇਗੀ।
ਇਸੇ ਤਰ੍ਹਾਂ 19 ਨਵੰਬਰ ਨੂੰ ਬੱਸ ਅੱਡਾ ਜਨੇਤਪੁਰ, ਗਰਨਾਲਾ, ਬਰਨਾਲਾ, ਮੰਡੌਰ, ਬਲਦੇਵ ਨਗਰ, ਜੱਗੀ ਸਿਟੀ ਸੈਂਟਰ, ਜੰਡਲੀ ਫਲਾਈ ਓਵਰ, ਮਾਡਲ ਟਾਊਨ, ਪ੍ਰੇਮ ਨਗਰ, ਗਲੈਕਸੀ ਚੌਕ, ਸਿਵਲ ਚੌਕ, ਅਗਰਸੈਨ ਚੌਕ, ਅਨਾਜ ਮੰਡੀ ਚੌਕ, ਸੈਕਟਰ 8, ਸੈਕਟਰ 9, ਮਲੌਰ ਕੋਠੀ ਮੋੜ, ਸੈਕਟਰ 10, ਗੁਰਦੁਆਰਾ ਸਾਹਿਬ ਸੈਕਟਰ 10, ਮਾਨਵ ਚੌਕ ਹੁੰਦੀ ਹੋਈ ਬਾਦਸ਼ਾਹੀ ਬਾਗ ਗੁਰਦੁਆਰਾ ਸਾਹਿਬ ਵਿਖੇ ਰੁਕੇਗੀ।
ਇਸੇ ਤਰ੍ਹਾਂ 20 ਨਵੰਬਰ ਨੂੰ ਮਾਨਵ ਚੌਕ ਤੋਂ ਹੁੰਦੀ ਹੋਈ ਦੁਰਗਾ ਨਗਰ, ਨਸੀਰ ਪੁਰ, ਧੁੜਕੜਾ , ਬਲਾਣਾ, ਭੜੀ, ਆਹਮਾ, ਕੁਰਬਾਨਪੁਰ, ਇਸਮਾਈਲਪੁਰ, ਮਲੌਰ, ਭੁੜੰਗਪੁਰ, ਦਾਊਦਪੁਰ, ਨਕਟਪੁਰ ਮੋੜ, ਪੰਜੌਲਾ, ਖੁਰਚਨਪੁਰ-ਲੌਂਟੋ ਅਤੇ ਫਿਰ ਨਨਿਓਲਾ ਵਿਖੇ ਰੁਕੇਗੀ।
21 ਨਵੰਬਰ ਨੂੰ ਇਹ ਯਾਤਰਾ ਉਦੈਪੁਰ, ਰਸੂਲਪੁਰ, ਸੇਖੋਪੁਰ, ਜਗੋਲੀ, ਖੰਨਾ ਮਾਜਰਾ, ਨਵੀਂ ਨਿਹਾਰਸੀ, ਨਿਹਾਰਸੀ, ਜਨਸੂਆ, ਜਨਸੂਈ, ਨੱਗਲ, ਮਟੇੜੀ ਸ਼ੇਖਾਂ, ਭਾਨੋਖੇੜੀ, ਲਡਾਣਾ, ਰਵਾਲੋਂ, ਬਹਿਬਲਪੁਰ, ਬੇਗੋ ਮਾਜਰਾ ਤੋਂ ਹੁੰਦੀ ਹੋਈ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਰੁਕੇਗੀ। 22 ਨਵੰਬਰ ਨੂੰ ਇਹ ਯਾਤਰਾ ਮਾਜਰੀ, ਗੁਰਦੁਆਰਾ ਸ੍ਰੀ ਮਰਦੋਂ ਸਾਹਿਬ, ਦੁਰਾਣਾ, ਸ਼ਾਹਪੁਰ, ਛੋਟੇਪੁਰ, ਆਦੇਸ਼ ਹਸਪਤਾਲ, ਖਾਨਪੁਰ, ਕੇਸਰੀ, ਸਾਹਾ ਨਹੋਣੀ, ਕਾਲਪੀ ਅੱਡਾ, ਮੁਲਾਣਾ, ਦੋਸੜਕਾ ਤੋਂ ਹੁੰਦੀ ਹੋਈ ਬਰਾੜਾ ਵਿਖੇ ਰੁਕੇਗੀ। ਇਸ ਤੋਂ ਬਾਅਦ ਇਹ ਸ਼ਾਹਬਾਦ ਵਿਚ ਪ੍ਰਵੇਸ਼ ਕਰੇਗੀ।

Leave a Reply

Your email address will not be published. Required fields are marked *