ਬੀਪੀ ਬਿਊਰੋ
ਅੰਬਾਲਾ, 13 ਨਵੰਬਰ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਦਿੱਲੀ ਤੋਂ 16 ਨਵੰਬਰ ਨੂੰ ਆ ਰਹੀ ਸਾਈਕਲ ਯਾਤਰਾ ਅਤੇ 26 ਨਵੰਬਰ ਨੂੰ ਭਾਈ ਜੈਤਾ ਜੀ ਸ਼ੀਸ਼ ਮਾਰਗ ਤੇ ਹੋਣ ਵਾਲੇ ਨਗਰ ਕੀਰਤਨ ਦੇ ਸੁਆਗਤ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿਖੇ ਹਰਕੇਸ ਸਿੰਘ ਮੋਹੜੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਲਕਾਰ ਸਿੰਘ ਮਰਦੋਂ ਅਤੇ ਸੁਖਦੇਵ ਸਿੰਘ ਨਨਿਓਲਾ ਤੋਂ ਬਿਨਾ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਪਾਲ
ਅੰਬਾਲਾ ਜ਼ਿਲ੍ਹੇ ਦੇ ਹੋਰ ਸਿੱਖ ਆਗੂਆਂ ਨੇ ਭਾਗ ਲਿਆ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਯਾਤਰਾਵਾਂ ਦਾ ਸਵਾਗਤ ਅੰਬਾਲਾ ਜ਼ਿਲ੍ਹੇ ਵਿਚ ਚਾਰ ਪੜਾਵਾਂ ਤੇ ਕੀਤਾ ਜਾਵੇਗਾ:
- ਆਦੇਸ਼ ਹਸਪਤਾਲ ਮੌਹੜੀ
- ਮਛੌਂਡਾ
- ਅੰਬਾਲਾ ਕੈਂਟ ਕਾਲੀ ਪਲਟਣ ਪੁਲ (ਜੀਟੀ ਰੋਡ)
- ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਸ਼ਹਿਰ
ਇਸ ਮੀਟਿੰਗ ਵਿਚ ਜਤਿੰਦਰਪਾਲ ਸਿੰਘ ਲੱਕੀ, ਮਨਜੀਤ ਸਿੰਘ ਬੱਬੂ, ਨਵਜੀਤ ਸਿੰਘ ਕੋਹਲੀ, ਬੰਟੀ ਜੀ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਖਨੌਰ ਸਾਹਿਬ, ਹਰਜੀਤ ਸਿੰਘ ਭਾਨੋਖੇੜੀ , ਬਲਜਿੰਦਰ ਸਿੰਘ ਚੁਡਿਆਲਾ,ਜਤਿੰਦਰ ਪਾਲ ਸਿੰਘ ਲੱਕੀ ਸੀਨੀਅਰ ਅਕਾਲੀ ਆਗੂ, ਜਸਮੀਤ ਸਿੰਘ ਜੋਸ਼, ਰਣਬੀਰ ਸਿੰਘ ਫੌਜੀ, ਸੁਖਦੇਵ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗ ਲਿਆ।
ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਗੁਰੂ ਸੀਸ ਮਾਰਗ ਨਗਰ ਕੀਰਤਨ’ ਮਿਤੀ 25 ਨਵੰਬਰ 2025 ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋਵੇਗਾ ਜੋ ਗੁਰੂ ਸੀਸ ਮਾਰਗ ’ਤੇ ਚੱਲਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਇਸ ਨਗਰ ਕੀਰਤਨ ਦਾ ਹਰਿਆਣਾ ਰਾਜ ਵਿਖੇ ਪਹੁੰਚਣ ’ਤੇ ਲੰਗਰ, ਚਾਹ ਪਾਣੀ, ਰਾਤ ਦੇ ਪੜਾਅ ਸਬੰਧੀ ਪ੍ਰਬੰਧ ਕਰਨ/ਕਰਾਉਣ ਹਿਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਸਭਾ ਸੁਸਾਇਟੀਆਂ, ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਇਕੱਤਰਤਾ ਕੀਤੀ ਗਈ ਹੈ।

