India vs England, 3rd Test Day 1 Highlights: ਜਡੇਜਾ 110 ਦੌੜਾਂ ਤੇ ਨਾਬਾਦ, ਭਾਰਤ ਨੇ ਸਟੰਪ ਤੱਕ 5 ਵਿਕਟਾਂ ਤੇ 326 ਦੌੜਾਂ ਬਣਾਈਆਂ

India vs England, 3rd Test Day 1 Highlights: ਜਡੇਜਾ 110 ਦੌੜਾਂ ਤੇ ਨਾਬਾਦ, ਭਾਰਤ ਨੇ ਸਟੰਪ ਤੱਕ 5 ਵਿਕਟਾਂ ਤੇ 326 ਦੌੜਾਂ ਬਣਾਈਆਂ

India vs England, 3rd Test Day 1 Highlights: ਰਵਿੰਦਰ ਜਡੇਜਾ 110 ਦੌੜਾਂ ‘ਤੇ ਨਾਬਾਦ ਰਹੇ, ਭਾਰਤ ਨੇ ਰਾਜਕੋਟ ਟੈਸਟ ਦੇ ਪਹਿਲੇ ਦਿਨ 86 ਓਵਰਾਂ ‘ਚ 5 ਵਿਕਟਾਂ ‘ਤੇ 326 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਵੀ ਆਊਟ ਹੋਣ ਤੋਂ ਪਹਿਲਾਂ ਸੈਂਕੜਾ ਜੜਿਆ। ਸਰਫਰਾਜ਼ ਖਾਨ ਵੀ ਡੈਬਿਊ ‘ਤੇ ਪ੍ਰਭਾਵਸ਼ਾਲੀ ਰਿਹਾ।

ਟੈਸਟ ਕ੍ਰਿਕਟ ਦਾ ਇੱਕ ਠੋਸ ਦਿਨ ਸਮਾਪਤ ਹੋ ਗਿਆ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਮਜ਼ਬੂਤੀ ਨਾਲ ਕੀਤੀ, ਖੇਡ ਦੇ ਪਹਿਲੇ ਘੰਟੇ ਵਿੱਚ ਭਾਰਤ ਦੇ 3 ਟਾਪ ਆਰਡਰ ਬੱਲੇਬਾਜ਼ਾਂ ਨੂੰ ਪਵੇਲਿਯਨ ਦਾ ਰਸਤਾ ਵਖਾ ਦਿਤਾ ਸੀ (33/3)। ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਨੇ ਉਸਤੋਂ ਬਾਅਦ ਪਾਰਿ ਨੂੰ ਸੰਭਾਲ ਦੇ ਹੋਏ ਸ਼ਾਨਦਾਰ ਸੈਂਕੜੇ ਬਣਾਏ।

ਇੰਗਲੈਂਡ ਲਈ ਮਾਰਕ ਵੁੱਡ ਗੇਂਦਬਾਜ਼ਾਂ ਦੀ ਸਬਤੋ ਜ਼ਯਾਦਾ ਸਫਲ ਰਹੇ। ਉਸ ਦੀ ਤੇਜ਼ ਰਫਤਾਰ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ। ਉਸ ਦੇ ਚੰਗੀ ਤਰ੍ਹਾਂ ਨਿਰਦੇਸ਼ਿਤ ਬਾਊਂਸਰ ਨੇ ਰੋਹਿਤ ਦੀ ਸ਼ਾਨਦਾਰ ਪਾਰੀ ਨੂੰ ਖਤਮ ਕਰ ਦਿੱਤਾ।

ਸਰਫਰਾਜ਼ ਖਾਨ ਨੇ ਜਡੇਜਾ ਦੇ ਨਾਲ ਮਿਲ ਕੇ, ਰਨ ਆਊਟ ਹੋਣ ਤੋਂ ਪਹਿਲਾਂ 66 ਗੇਂਦਾਂ ਵਿਚ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਟੈਸਟ ਕਰਿਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

ਹੋਰ ਪੜ੍ਹੋ – India vs England, 3rd Test: ਬੇਟੇ ਨੂੰ ਅਨਿਲ ਕੁੰਬਲੇ ਤੋਂ ਡੈਬਿਊ ਇੰਡੀਆ ਕੈਪ ਮਿਲਣ ‘ਤੇ ਸਰਫਰਾਜ਼ ਖਾਨ ਦੇ ਪਿਤਾ ਨੇ ਹੰਝੂ ਵਹਾਏ

ਜਡੇਜਾ ਨੇ ਆਖਰਕਾਰ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕਰ ਲਿਆ ਅਤੇ ਉਹ ਦੂਜੇ ਦਿਨ ਭਾਰਤ ਨੂੰ 400 ਅਤੇ ਉਸ ਤੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰੇਗਾ।

Leave a Reply

Your email address will not be published. Required fields are marked *