IND vs ENG, 3rd Test: ਸਰਫਰਾਜ਼ (Sarfaraz), ਜਿਸ ਨੂੰ ਆਪਣਾ ਪਹਿਲਾ ਬਰੇਕ ਹਾਸਲ ਕਰਨ ਲਈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਓਹਨੇ ਮਹਾਨ ਭਾਰਤੀ ਸਪਿਨਰ ਅਨਿਲ ਕੁੰਬਲੇ ਤੋਂ ਟੈਸਟ ਕ੍ਰਿਕਟ ਵਿੱਚ ਆਪਣੀ ਪਹਿਲੀ ਕੈਪ ਹਾਸਲ ਕੀਤੀ।
ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਰਫਰਾਜ਼ (Sarfaraz) ਨੂੰ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਚ ਕਾਫੀ ਸਮਾਂ ਲੱਗ ਗਿਆ। ਭਾਰਤੀਯ ਟੈਸਟ ਟੀਮ ਚ ਆਪਣਾ ਸਥਾਨ ਬਣਾਉਣ ਲਈ ਸਰਫਰਾਜ਼ (Sarfaraz) ਨੂੰ ਕਾਫੀ ਇੰਤਜ਼ਾਰ ਕਰਨਾ ਪਿਆ।
🏏 Exciting times in Test cricket as Sarfaraz Khan makes his debut! A special moment for both him and India. 🇮🇳👏
— 𝙕𝙄𝙈𝘽𝙐 😎 𝕏 (@Zimbu12_) February 15, 2024
All the best Sarfaraz Khan 🎉#INDvsENGTest #TeamIndia pic.twitter.com/xX6PMU1m7P
ਅਤੇ ਇਹ ਨੌਜਵਾਨ ਸਰਫਰਾਜ਼ (Sarfaraz) ਦੇ ਪਿਤਾ ਨੌਸ਼ਾਦ ਖਾਨ ਲਈ ਵੀ ਬਹੁਤ ਮੁਸ਼ਕਿਲ ਸਮਾਂ ਸੀ, ਤੇ ਉਹ ਅੱਜ ਇਸ ਮੌਕੇ ਨੂੰ ਦੇਖ ਆਪਣੇ ਖੁਸ਼ੀ ਦੇ ਹੰਝੂ ਰੋਕ ਨਹੀਂ ਪਾਏ।
Finally After all the hard work in domestic Cricket Sarfaraz Khan and Dhruv Jurel making a debut against England.
— Sujeet Suman (@sujeetsuman1991) February 15, 2024
Sarfaraz Khan's Father gets emotional and Can't Control his tears.This is the best moment for any Cricketer and you live for this moment.Congratulations to both of… pic.twitter.com/O1Wwk2InJu
ਨੌਸ਼ਾਦ, ਵੀਰਵਾਰ ਨੂੰ ਰਾਜਕੋਟ ਵਿੱਚ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਵਿੱਚ ਸਨ ਜਦੋਂ ਉਨ੍ਹਾਂ ਆਪਣੇ ਬੇਟੇ ਦੀ ਕੈਪ ਪ੍ਰਸਤੁਤੀ ਸਮਾਰੋਹ ਨੂੰ ਨਜ਼ਦੀਕੀ ਤੋਂ ਵੇਖਿਆ। ਉਸ ਨੇ ਆਪਣੇ ਪੁੱਤਰ ਦੀ ਪਹਿਲੀ ਕੈਪ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਉਸ ਨੂੰ ਚੁੰਮਿਆ।
Sarfaraz Khan’s father kissing his son Test debut Cap for India.
— CricketMAN2 (@ImTanujSingh) February 15, 2024
– This is emotional moment…!!! ❤️ pic.twitter.com/Z1OYwLbgle
ਸਰਫਰਾਜ਼ (Sarfaraz) ਨੇ ਘਰੇਲੂ ਕ੍ਰਿਕਟ ਵਿੱਚ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ ਵਿੱਚੋਂ ਇੱਕ ਵਜੋਂ ਆਪਣਾ ਰੁਤਬਾ ਮਜ਼ਬੂਤ ਕੀਤਾ ਹੈ, ਜਿੱਥੇ ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ਼ 45 ਮੈਚਾਂ ਵਿੱਚ 69.85 ਦੀ ਧਮਾਕੇਦਾਰ ਔਸਤ ਨਾਲ 3912 ਦੌੜਾਂ ਬਣਾਈਆਂ ਹਨ।
ਪਿਛਲੇ ਦੋ ਟੈਸਟ ਮੈਚਾਂ ਵਿੱਚ, ਭਾਰਤੀਯ ਮਿਡਲ-ਆਰਡਰ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾ ਭਰਿਆ ਰਿਯਾ ਹੈ। ਹੁਣ ਮਿਡਲ ਆਰਡਰ ਦੀ ਜਿੰਮੇਦਾਰੀ ਸਰਫਰਾਜ਼ (Sarfaraz) ਦੇ ਮੋੜਿਆ ਤੇ ਹੈ।
ਸਰਫਰਾਜ਼ (Sarfaraz) ਅੱਜ ਰਾਜਕੋਟ ‘ਚ ਤੀਜੇ ਟੈਸਟ ‘ਚ ਧਰੁਵ ਜੁਰੇਲ (Dhruv Jurel) ਦੇ ਨਾਲ ਆਪਣਾ ਡੈਬਿਊ IND vs ENG, 3rd Test ਚ ਕਰੇਗਾ।
