ਅੰਬਾਲਾ, 5 ਮਈ (ਬੀਪੀ ਬਿਊਰੋ)
ਹਿੰਦੂ ਜਾਗਰਣ ਮੰਚ ਨੇ ਇਕ ਜੁੱਟ ਹੋ ਕੇ ਅੰਬਾਲਾ ਕੈਂਟ ਦੀ ਰਾਏ ਮਾਰਕੀਟ ਦੇ ਪਿੱਛੇ ਲੱਗੀ ਮੰਡੇ ਮਾਰਕੀਟ ਵਿਚ ਬਾਹਰੀ ਲੋਕਾਂ ਦੇ ਸਟਾਲ ਚੁਕਵਾ ਦਿੱਤੇ। ਇਹ ਕਾਰਵਾਈ ਦੁਕਾਨਦਾਰਾਂ ਦੇ ਅਧਾਰ ਕਾਰਡਾਂ ਦੀ ਜਾਂਚ ਕਰਕੇ ਕੀਤੀ ਗਈ। ਇਸ ਦੌਰਾਨ ਪੁਲੀਸ ਫੋਰਸ ਵੀ ਤਾਇਨਾਤ ਰਹੀ।
ਹਿੰਦੂ ਜਾਗਰਣ ਮੰਚ ਦੇ ਅੰਬਾਲਾ ਜ਼ਿਲ੍ਹਾ ਕਨਵੀਨਰ ਰਵੀ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਹਾਰਨਪੁਰ ਆਦਿ ਸ਼ਹਿਰਾਂ ਤੋਂ ਲੋਕ ਸੋਮਵਾਰ ਬਾਜ਼ਾਰ ਵਿੱਚ ਆ ਕੇ ਸਟਾਲ ਲਾਉਂਦੇ ਹਨ ਜਦੋਂ ਕਿ ਅੰਬਾਲਾ ਦੇ ਲੋਕਾਂ ਨੂੰ ਅਜਿਹੀ ਜਗ੍ਹਾ ਨਹੀਂ ਮਿਲਦੀ। ਬਾਹਰਲੇ ਲੋਕ ਇੱਥੇ ਆ ਰਹੇ ਹਨ ਅਤੇ ਬਿਨਾਂ ਕਿਸੇ ਦਸਤਾਵੇਜ਼ ਦੇ ਸਟਾਲ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਨੂੰ ਵੀ ਹਿੰਦੂ ਸੰਗਠਨ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਸੋਮਵਾਰ ਬਾਜ਼ਾਰ ਵਿੱਚ ਸਟਾਲ ਲਗਾਉਣ ਵਾਲੇ ਬਾਹਰੀ ਲੋਕਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਹਿੰਦੂ ਜਾਗਰਣ ਮੰਚ ਨੇ ਮੰਡੇ ਮਾਰਕੀਟ ਵਿਚੋਂ ਬਾਹਰੀ ਲੋਕਾਂ ਦੇ ਸਟਾਲ ਹਟਵਾਏ
