–ਗੁਰਪ੍ਰੀਤ ਸਿੰਘ ਬੀੜ ਕਿਸ਼ਨ
–ਉੱਠ ਜਵਾਨਾ ਉੱਠ, ਤੂੰ ਚਲਦਾ ਜਾ ,
ਆਸ ਦੀ ਐਸੀ ਕੋਈ, ਕਿਰਨ ਜਗਾ
ਹਿੰਮਤ ਕਰ ਮੰਜ਼ਲ ਦੂਰ ਨਹੀਂ ,
ਆਲਸ ‘ਚ ਰਹਿਣਾ ਮਨਜ਼ੂਰ ਨਹੀਂ।
ਮਘਦੇ ਸੂਰਜ ਵਾਂਗੂੰ ਤੂੰ ਰੁਸ਼ਨਾ ,
ਮਨ ਦਾ ਨੇਰ੍ਹਾ ਕਿੱਧਰੇ ਦੂਰ ਭਜਾ ।
ਸਬਰ-ਸੰਤੋਖ ਨੂੰ ਤੂੰ ਪੱਲੇ ਬੰਨ੍ਹੀਂ ,
ਭੈੜੇ ਐਬਾਂ ਤੋਂ ਕੁਤਰਾਈ ਕੰਨੀ ।
ਸਮਾਂ ਬਦਲੂ , ਬਦਲੇਗੀ ਤਕਦੀਰ,
ਚਾਨਣ ਨੇ ਉੱਗਣਾ ਨੇਰ੍ਹੇ ਨੂੰ ਚੀਰ ।
ਦੁਨੀਆਂ ਤੱਕੋ ਖੜ੍ਹ ਤੇਰਾ ਜਲਾਲ ,
ਸਮੇਂ ਨੂੰ ਫੜ ਤੂੰ ਕਰ ਸੱਚੀ ਘਾਲ।
ਵਗਦੇ ਪਾਣੀ ਜਿਉਂ ਵਗਦਾ ਜਾਵੀਂ ,
ਮਨ ਦਾ ਬੰਜ਼ਰ ਤੂੰ ਉਪਜਾਵੀਂ।
ਚਾਰੇ ਪਾਸੇ ਫਿਰ ਖਿੜਨ ਬਹਾਰਾਂ,
ਸਾਹਿਤ ਦਾ ਬਣਨਾ ਤੂੰ ਸਿਤਾਰਾ।
ਕਾਦਰ ਸੰਗ ਸੱਚੀ ਪ੍ਰੀਤ ਤੂੰ ਪਾਈਂ
ਖਿੜਦੇ ਫੁੱਲਾਂ ਵਾਂਗੂੰ ਤੂੰ ਮਹਿਕਾਈਂ ।
ਮੋਬ. ਨੰ. 99884-66885

Leave a Reply