ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸ਼ਹਿਰ ਦੀ ਲੈਵਲ 1 ਟੀਮ ਨੇ ਪੰਚਕੂਲਾ ਵਿਖੇ 8 ਫਰਵਰੀ 2024 ਨੂੰ ਆਯੋਜਿਤ ਹਰਿਆਣਾ ਰਾਜ ਪੱਧਰੀ ਸੜਕ ਸੁਰੱਖਿਆ ਟਰੈਫਿਕ ਕੁਇਜ਼ ਵਿੱਚ ਉਪ ਜੇਤੂ ਇਨਾਮ ਜਿੱਤਿਆ। ਇਸ ਟੀਮ ਦੇ ਮੈਂਬਰਾਂ ਮਾਹੀ, ਧਵੱਜ ਅਤੇ ਦੇਵਾਂਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੈਪਟਾਪ, ਟਰਾਫੀਆਂ ਅਤੇ ਸਰਟੀਫਿਕੇਟ ਹਾਸਲ ਕੀਤੇ। ਜੇਤੂ ਬੱਚਿਆਂ ਨੂੰ ਡੀਜੀਪੀ ਹਰਿਆਣਾ ਸ਼੍ਰੀ ਸ਼ਤਰੂਜੀਤ ਕਪੂਰ ਵੱਲੋਂ ਇਨਾਮ ਦਿੱਤੇ ਗਏ। ਵੱਖ-ਵੱਖ ਪੱਧਰਾਂ ਦੇ ਕੁਇਜ਼ ਅਤੇ ਲਿਖਤੀ ਪ੍ਰੀਖਿਆਵਾਂ ਦੇ ਔਖੇ ਸਫ਼ਰ ਤੋਂ ਬਾਅਦ ਬੱਚਿਆਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਇਸ ਟੀਮ ਨੇ ਜ਼ਿਲ੍ਹਾ ਪੱਧਰ ਅਤੇ ਜ਼ੋਨਲ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਸੀ। ਸਕੂਲ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਜੇਤੂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਪ੍ਰਾਪਤੀਆਂ ਲਈ ਉਤਸ਼ਾਹਿਤ ਤੇ ਪ੍ਰੇਰਿਤ ਕੀਤਾ।
ਰਾਜ ਪੱਧਰੀ ਸੜਕ ਸੁਰੱਖਿਆ ਕੁਇਜ਼ ਮੁਕਾਬਲੇ ਵਿਚ ਪੁਲੀਸ ਡੀਏਵੀ ਦੀ ਟੀਮ ਰਹੀ ਦੂਜੇ ਸਥਾਨ ਤੇ
