ਇਸ ਸਾਲ ਅੰਗਰੇਜ਼ੀ, ਗਣਿਤ, ਸਮਾਜ ਵਿਗਿਆਨ ਅਤੇ ਵਿਗਿਆਨ ਵਿਸ਼ੇ ਤੇ ਸਿਲਵਰ ਜ਼ੋਨ ਓਲੰਪਿਆਡ ਵਿਚ ਮੁਰਲੀਧਰ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਦੇ ਐਲਕੇਜੀ ਤੋਂ 10ਵੀਂ ਜਮਾਤ ਤੱਕ ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਓਲੰਪਿਆਡ ਦੀ ਕੋਆਰਡੀਨੇਟਰ ਸ਼੍ਰੀਮਤੀ ਸੁਮਨ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਲਵਰ ਜ਼ੋਨ ਕੌਮਾਂਤਰੀ ਅੰਗਰੇਜ਼ੀ ਓਲੰਪਿਆਡ ਵਿਚ ਉਨ੍ਹਾਂ ਦੇ ਸਕੂਲ ਦੇ 9 ਵਿਦਿਆਰਥੀਆਂ ਨੇ ਗੋਲਡ ਮੈਡਲ, 4 ਨੇ ਸਿਲਵਰ ਅਤੇ ਇਕ ਨੇ ਕਾਂਸੀ ਦਾ ਮੈਡਲ ਜਿੱਤਿਆ ਹੈ ਜਦੋਂ ਕਿ 31 ਵਿਦਿਆਰਥੀਆਂ ਨੂੰ ਸਨਮਾਨ ਪੱਤਰ ਪ੍ਰਾਪਤ ਹੋਏ ਹਨ।ਸ਼੍ਰੀਮਤੀ ਸੋਨੀ ਨੇ ਇਹ ਵੀ ਦੱਸਿਆ ਕਿ ਚਾਰ ਵਿਦਿਆਰਥੀਆਂ ਆਦਰਸ਼ਵੀਰ, ਕੁਸ਼ਾਂਗ ਨਾਰੰਗ, ਪ੍ਰਾਂਜਲ ਅਤੇ ਅਨੀਸ਼ ਮਹਾਪਾਤਰਾ ਨੂੰ ਗੋਲਡ ਮੈਡਲ ਦੇ ਨਾਲ 5-5 ਸੌ ਰੁਪਏ ਦੇ ਗਿਫਟ ਕੂਪਨ ਵੀ ਮਿਲੇ ਹਨ।ਇਸ ਤੋਂ ਬਿਨਾ ਸਾਰੇ ਵਿਸ਼ਿਆਂ ਦੀ ਪਹਿਲੇ ਗੇੜ ਦੀ ਪ੍ਰੀਖਿਆ ਵਿਚ 7 ਵਿਦਿਆਰਥੀਆਂ ਨੇ ਲੈਵਲ ਦੋ ਤੇ ਆਪਣਾ ਸਥਾਨ ਬਣਾ ਲਿਆ ਹੈ। ਇਨ੍ਹਾਂ ਵਿਚ 9ਵੀਂ ਜਮਾਤ ਦੀ ਅੰਕਿਤਾ, ਦੂਜੀ ਜਮਾਤ ਦੇ ਅਨੀਸ਼, ਪ੍ਰਾਂਜੁਲ. ਕ੍ਰਿਸ਼ਾਂਗ. ਦਰਸ਼ਵੀਰ ਅਤੇ ਅਰਾਧਿਆ ਆਦਿ ਸ਼ਾਮਲ ਹਨ।ਸਕੂਲ ਪ੍ਰਿੰਸੀਪਲ ਅਤੇ ਏਆਰਓ ਡਾ.ਰਾਧਾ ਰਮਣ ਸੂਰੀ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਰਾਹੀਂ ਵਿਦਿਆਰਥੀਆਂ ਦੇ ਸਵੈ-ਵਿਸ਼ਵਾਸ ਅਤੇ ਮਨੋਬਲ ਵਿਚ ਵਾਧਾ ਹੋਵੇਗਾ।

