ਭਾਰਤੀ ਟੀਮ ਦੇ ਸਟਾਰ ਸਪਿਨਰ R Ashwin ਨੇ ਇੰਗਲੈਂਡ ਖਿਲਾਫ ਰਾਜਕੋਟ ਟੈਸਟ ‘ਚ ਨਵਾਂ ਰਿਕਾਰਡ ਬਣਾਇਆ ਹੈ। 5 ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ‘ਚ ਦੂਜੀ ਪਾਰੀ ‘ਚ ਗੇਂਦਬਾਜ਼ੀ ਕਰਦੇ ਹੋਏ R. Ashwin ਨੇ ਪਹਿਲਾ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ। ਉਹ ਹੁਣ 500 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
𝙏𝙝𝙖𝙩 𝙇𝙖𝙣𝙙𝙢𝙖𝙧𝙠 𝙈𝙤𝙢𝙚𝙣𝙩! 👏 👏
— BCCI (@BCCI) February 16, 2024
Take A Bow, R Ashwin 🙌 🙌
Follow the match ▶️ https://t.co/FM0hVG5pje#TeamIndia | #INDvENG | @ashwinravi99 | @IDFCFIRSTBank pic.twitter.com/XOAfL0lYmA
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅਨੁਭਵੀ ਸਪਿਨਰ R Ashwin ਲਈ ਯਾਦਗਾਰ ਬਣ ਗਿਆ। ਇਸ ਮੈਚ ਵਿੱਚ ਉਹ ਵੱਡਾ ਰਿਕਾਰਡ ਬਣਾਉਣ ਤੋਂ ਸਿਰਫ਼ ਇੱਕ ਵਿਕਟ ਦੂਰ ਖੜ੍ਹਾ ਸੀ। ਇੰਗਲੈਂਡ ਖਿਲਾਫ ਪਹਿਲੀ ਪਾਰੀ ‘ਚ ਸਲਾਮੀ ਬੱਲੇਬਾਜ਼ ਜੈਕ ਕ੍ਰਾਊਲੀ ਦਾ ਵਿਕਟ ਲੈ ਕੇ ਇਕ ਅਜਿਹਾ ਰਿਕਾਰਡ ਬਣਾਇਆ ਜੋ ਇਕ ਸੁਪਨੇ ਵਰਗਾ ਲੱਗਦਾ ਹੈ। ਟੈਸਟ ਕ੍ਰਿਕਟ ‘ਚ ਇਸ ਗੇਂਦਬਾਜ਼ ਨੇ ਭਾਰਤ ਲਈ ਸਭ ਤੋਂ ਤੇਜ਼ 500 ਟੈਸਟ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ।
R Ashwin: ਸਭ ਤੋਂ ਤੇਜ਼ 500 ਟੈਸਟ ਵਿਕਟਾਂ
R Ashwin ਭਾਰਤ ਲਈ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 500 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਚ ਅਨੁਭਵੀ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਵਿਸ਼ਵ ਕ੍ਰਿਕਟ ਚ ਸਭ ਤੋਂ ਤੇਜ਼ 500 ਟੈਸਟ ਵਿਕਟਾਂ ਲੈਣ ਦੇ ਮਾਮਲੇ ਚ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਪਹਿਲੇ ਨੰਬਰ ਤੇ ਹਨ। ਤੀਜਾ ਨੰਬਰ ਭਾਰਤ ਦੇ ਅਨਿਲ ਕੁੰਬਲੇ ਦਾ ਆਉਂਦਾ ਹੈ। ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦਾ ਨਾਂ ਚੌਥੇ ਸਥਾਨ ‘ਤੇ ਹੈ।
ਹੋਰ ਪੜ੍ਹੋ – Kane Williamson ਨੇ ਤੋੜਿਆ Steve Smith ਦਾ ਰਿਕਾਰਡ, ਸਭ ਤੋਂ ਤੇਜ਼ 32 ਟੈਸਟ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ
ਮੁਥੱਈਆ ਮੁਰਲੀਧਰਨ ਨੇ ਸਿਰਫ 144 ਟੈਸਟ ਪਾਰੀਆਂ ‘ਚ ਗੇਂਦਬਾਜ਼ੀ ਕਰਦੇ ਹੋਏ 500 ਵਿਕਟਾਂ ਪੂਰੀਆਂ ਕਰਨ ਦਾ ਕਾਰਨਾਮਾ ਕੀਤਾ ਸੀ। ਭਾਰਤ ਦੇ R Ashwin 184 ਪਾਰੀਆਂ ਤੋਂ ਬਾਅਦ ਅਜਿਹਾ ਕਰਨ ਵਿੱਚ ਕਾਮਯਾਬ ਹੋਏ ਹਨ। ਭਾਰਤੀ ਦਿੱਗਜ ਅਨਿਲ ਕੁੰਬਲੇ ਨੇ 188 ਪਾਰੀਆਂ ‘ਚ ਇਹ ਖਾਸ ਉਪਲਬਧੀ ਹਾਸਲ ਕੀਤੀ ਸੀ। ਉਥੇ ਹੀ ਆਸਟ੍ਰੇਲੀਆ ਦੇ ਸ਼ੇਨ ਵਾਰਨ ਨੇ 201 ਪਾਰੀਆਂ ਖੇਡ ਕੇ 500 ਟੈਸਟ ਵਿਕਟਾਂ ਪੂਰੀਆਂ ਕੀਤੀਆਂ।
