ਸੰਤ ਨਰੇਸ਼ ਨਾਥ ਮਹਾਰਾਜ ਦਾ ਜਨਮ ਧੂਮਧਾਮ ਨਾਲ ਮਨਾਇਆ
ਬੀ.ਪੀ ਬਿਊਰੋ
ਅੰਬਾਲਾ, 30 ਸਤੰਬਰ
ਅੰਬਾਲਾ ਸਿੱਧ ਮੰਡਲ ਦੇ ਬਾਨੀ ਸੰਤ ਨਰੇਸ਼ ਨਾਥ ਜੀ ਮਹਾਰਾਜ ਦਾ ਜਨਮ ਦਿਹਾੜਾ ਅੱਜ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਕੱਠੇ ਹੋਏ। ਸਮਾਗਮ ਦੀ ਸ਼ੁਰੂਆਤ ਜੈਕਾਰਿਆਂ ਨਾਲ ਹੋਈ। ਮੰਦਰ ਸੇਵਾਦਾਰ ਏ.ਵੀ. ਸਿੰਘ, ਨੇ ਦੱਸਿਆ ਕਿ ਗੁਰੂ ਮਹਾਰਾਜ ਜੀ ਦੁਆਰਾ ਦਰਸਾਏ ਮਾਰਗ ਦਰЌਨ ‘ਤੇ ਚੱਲਦੇ ਹੋਏ, ਉਹ ਹਰ ਸਾਲ ਇਸ ਤਿਉਹਾਰ ਦਾ ਆਯੋਜਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੰਬਾਲਾ ਸਿੱਧ ਮੰਡਲ ਦੇ ਬਾਨੀ ਸੰਤ ਨਰੇਸ਼ ਨਾਥ ਕੁਝ ਸਮਾਂ ਪਹਿਲਾਂ ਆਪਣਾ ਸੰਸਾਰਕ ਜੀਵਨ ਛੱਡ ਕੇ ਪਰਮਾਤਮਾ ਦੇ ਚਰਨਾਂ ਵਿੱਚ ਸਮਾ ਗਏ ਸਨ। ਸ਼ਰਧਾਲੂਆਂ ਨੇ ਦੱਸਿਆ ਕਿ ਗੁਰੂ ਮਹਾਰਾਜ ਜੀ ਨੇ ਆਪਣਾ ਪੂਰਾ ਜੀਵਨ ਸਮਾਜ ਦੀ ਸੇਵਾ ਅਤੇ ਮਨੁੱਖਤਾ ਦੇ ਕਲਿਆਣ ਲਈ ਲਾ ਦਿੱਤਾ ਸੀ।
ਜਨਮ ਦਿਵਸ ਸਮਾਗਮਾਂ ਤੋਂ ਬਾਅਦ ਵਿਸ਼ਾਲ ਦਾਅਵਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਦਾਅਵਤ ਤੋਂ ਬਾਅਦ ਦੁਰਗਾ ਨਗਰ ਮੰਦਰ, ਬਾਬਾ ਬਾਲਕ ਨਾਥ ਜੀ ਵਿਖੇ ਸ਼ਾਮ ਦੀ ਆਰਤੀ ਤੋਂ ਬਾਅਦ ਕੇਕ ਕੱਟਣ ਦੀ ਰਸਮ ਕੀਤੀ ਗਈ। ਦੇਰ ਸ਼ਾਮ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ‘ਤੇ ਜਲੇਬੀਆਂ ਦਾ ਲੰਗਰ ਲਾਇਆ ਗਿਆ।ਇਸ ਮੌਕੇ ‘ਤੇ ਏਵੀ ਸਿੰਘ, ਗੁਰਬਖਸ਼ ਸਿੰਘ, ਮੋਹਨਜੀਤ ਸਿੰਘ, ਸੁਨੀਤਾ ਰਾਣੀ, ਸ਼ਿਵਾਂਗੀ, ਹਰਵਿੰਦਰ ਕੌਰ, ਖੇਮਚੰਦ, ਹਰਪ੍ਰੀਤ ਸਿੰਘ, ਦੌਲਤ ਸਿੰਘ, ਜਗਦੀਸ਼ ਬੇਦੀ ਆਦਿ ਮੌਜੂਦ ਸਨ।

Leave a Reply