Azadwinder Singh Jagoli leaves Congress Joins INLD

ਬੀਪੀ ਬਿਊਰੋ
ਅੰਬਾਲਾ, 25 ਅਕਤੂਬਰ

ਅੱਜ ਚੰਡੀਗੜ੍ਹ ਵਿਖੇ ਚੌਟਾਲਾ ਦੇ ਨਿਵਾਸ ਸਥਾਨ ‘ਤੇ, ਅੰਬਾਲਾ ਵੀਟਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਮਲਿਕ ਸਿੰਘ ਜਾਗੋਲੀ ਦੇ ਪੁੱਤਰ ਆਜ਼ਾਦਵਿੰਦਰ ਸਿੰਘ ਜਾਗੋਲੀ ਅਤੇ ਉਨ੍ਹਾਂ ਦੇ ਸਾਥੀ ਕਾਂਗਰਸ ਛੱਡ ਕੇ ਇਨੈਲੋ ਸੁਪਰੀਮੋ ਚੌਧਰੀ ਅਭੈ ਸਿੰਘ ਚੌਟਾਲਾ ਦੀ ਅਗਵਾਈ ਹੇਠ ਇਨੈਲੋ ਵਿੱਚ ਸ਼ਾਮਲ ਹੋ ਗਏ। ਅਭੈ ਸਿੰਘ ਚੌਟਾਲਾ ਨੇ ਸਾਰਿਆਂ ਦਾ ਪਾਰਟੀ ਦੇ ਪਟਕੇ ਪਹਿਨਾ ਕੇ ਸਵਾਗਤ ਕੀਤਾ ਅਤੇ ਸੰਗਠਨ ਵਿੱਚ ਉਨ੍ਹਾਂ ਨੂੰ ਸਤਿਕਾਰ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਤੇ ਆਜ਼ਾਦਵਿੰਦਰ ਸਿੰਘ ਜਾਗੋਲੀ ਨੇ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਜਲਦੀ ਹੀ ਅੰਬਾਲਾ ਵਿੱਚ ਇੱਕ ਸਮਾਰੋਹ ਦੌਰਾਨ ਰਸਮੀ ਤੌਰ ‘ਤੇ ਇਨੈਲੋ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਅਜੈਵਿੰਦਰ ਸਿੰਘ ਵਿਰਕ, ਕਰਨ ਅੰਬਾਲਾ, ਕਮਲਪ੍ਰੀਤ ਸਿੰਘ ਅਤੇ ਵਿਕਾਸ ਵੀ ਇਨੈਲੋ ਵਿੱਚ ਸ਼ਾਮਲ ਹੋਏ। ਇਸ ਮੌਕੇ ਇਨੈਲੋ ਦੇ ਸੂਬਾ ਜਨਰਲ ਸਕੱਤਰ ਸ਼ੀਸ਼ਪਾਲ ਜੰਧੇੜੀ, ਜ਼ਿਲ੍ਹਾ ਪ੍ਰਧਾਨ ਜਗਮਲ ਸਿੰਘ ਰੋਲੋਂ, ਸੂਬਾ ਕਾਰਜਕਾਰਨੀ ਮੈਂਬਰ ਲਾਲੀ ਭਾਨੋਖੇੜੀ ਅਤੇ ਦਫ਼ਤਰ ਸਕੱਤਰ ਹਨੀ ਸ਼ਰਮਾ ਬਲਾਨਾ ਮੌਜੂਦ ਸਨ।

Leave a Reply

Your email address will not be published. Required fields are marked *