-ਦਰਸ਼ੀ
ਮੈਂ ਭਗਤ ਸਿੰਘ
ਗੁਲਾਮ ਭਾਰਤ ਦਾ
ਇਕ ਨੌਜਵਾਨ
ਅਜ਼ਾਦੀ ਦਾ ਦੀਵਾਨਾ
ਇਨਕਲਾਬ ਦੀ
ਰਾਹ ਤੇ ਤੁਰ ਕੇ
ਮੇਰਾ ਰੰਗ ਦੇ ਬਸੰਤੀ ਚੋਲਾ
ਗੁਣਗੁਣਾਉਣ ਵਾਲਾ
ਤੁਹਾਡਾ ਅਪਣਾ
ਭਗਤ ਸਿੰਘ
ਮੈਂ ਜਾਣਨਾ ਚਾਹੁੰਦਾ ਹਾਂ
ਕਿ ਤੁਸੀਂ
ਕਿਸ ਦੇ ਦੀਵਾਨੇ ਹੋ
ਕਿਹੜੇ ਰੰਗ ਵਿੱਚ ਰੰਗੇ ਹੋਏ
ਅਤੇ
ਕੀ ਗੁਣਗੁਣਾਉਂਦੇ ਹੋ
ਮੈਂ ਅਤੇ ਮੇਰੇ
ਜਾਂਬਾਜ ਸਾਥੀ
ਮਾਨਸਿਕ ਗੁਲਾਮੀ ਤੋਂ ਮੁਕਤ
ਜ਼ਾਲਿਮ ਸਰਕਾਰਾਂ ਨਾਲ
ਟੱਕਰ ਲੈਣ ਲਈ
ਆਜ਼ਾਦ ਦੇਸ਼ ਦੇ
ਸੁਫਨੇ ਵੇਖ ਵੇਖ
ਜਵਾਨ ਹੋਏ
ਅਤੇ
ਲਾੜੀ ਮੌਤ ਨੂੰ
ਵਿਆਹੁਣ ਲਈ
ਚੁੰਮ ਲਿਆ ਰੱਸਾ ਫਾਂਸੀ ਦਾ
ਚਲੋ ਅੱਛਾ ਇਹ ਦੱਸੋ
ਤੁਹਾਨੂੰ ਅਜ਼ਾਦੀ ਮਿਲੀ
ਜੋ ਸੁਫਨਾ ਅਸੀਂ
ਦੇਖਦੇ ਸੀ
ਉਹ ਤੁਸੀਂ
ਪੂਰਾ ਕੀਤਾ
ਅੱਛਾ ਫਿਰ
ਇਹ ਤਾਂ
ਜ਼ਰੂਰ ਦੱਸੋ
ਕਿ ਲੈਨਿਨ ਦੀ
ਕਿਤਾਬ ਦਾ
ਜੋ ਸਫਾ
ਮੈਂ ਮੋੜਿਆ ਸੀ
ਉਸ ਤੋਂ ਅੱਗੇ
ਤੁਸੀਂ ਪੜ੍ਹਿਆ ……..
ਮੈਂ ਭਗਤ ਸਿੰਘ
ਗੁਲਾਮ ਦੇਸ਼ ਦਾ
ਇਕ ਨੌਜਵਾਨ……..
ਜੀਐਮਐਸਐਸਐਸ ਸਕੂਲ
ਸ਼ਾਹਜ਼ਾਦਪੁਰ – +91 7015699843


Good