ਜੀਟੀ ਮੌਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਅੱਜ ਭ8 ਫਰਵਰੀ ਤੋਂ 24 ਫਰਵਰੀ ਤੱਕ 17 ਰੋਜ਼ਾ ਮੁਫ਼ਤ ਆਈਪੀਡੀ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿਚ ਐਕਸ-ਰੇ, ਅਲਟਰਾਸਾਊਂਡ, ਈਸੀਜੀ ਅਤੇ ਈਕੋ ਮੁਫ਼ਤ ਕੀਤੇ ਜਾਣਗੇ।ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ.ਗੁਣਤਾਸ ਸਿੰਘ ਗਿੱਲ ਨੇ ਦੱਸਿਆ ਕਿ ਮਰੀਜ਼ ਦਾ ਹਸਪਤਾਲ ਵਿਚ ਭਰਤੀ ਹੋਣ ਤੇ ਕੋਈ ਖ਼ਰਚ ਨਹੀਂ ਹੋਵੇਗਾ ਅਤੇ ਬੈੱਡ ਦਾ ਵੀ ਕੋਈ ਖਰਚਾ ਨਹੀਂ ਲਿਆ ਜਾਵੇਗਾ।ਜਨਰਲ ਸਰਜਰੀ ਵਿਭਾਗ, ਹੱਡੀ ਰੋਗ ਵਿਭਾਗ, ਇਸਤਰੀ ਰੋਗ ਅਤੇ ਜਣੇਪਾ ਵਿਭਾਗ, ਕੰਨ, ਨੱਕ ਅਤੇ ਗਲ਼ਾ ਵਿਭਾਗ, ਨੇਤਰ ਰੋਗ ਵਿਭਾਗ ਦੇ ਤਹਿਤ ਵੀ ਇੱਛੁਕ ਸਰਜਰੀ ਮੁਫ਼ਤ ਹੋਵੇਗੀ।ਡਾ.ਗਿੱਲ ਨੇ ਦੱਸਿਆ ਕਿ ਮਰੀਜ਼ ਨੂੰ ਓਪੀਡੀ ਦੇ ਮਾਧਿਅਮ ਰਾਹੀਂ ਹੀ ਭਰਤੀ ਕੀਤਾ ਜਾਵੇਗਾ ਅਤੇ ਸਾਰੀਆਂ ਸਹੂਲਤਾਂ ਜਨਰਲ ਵਾਰਡ ਵਿਚ ਭਰਤੀ ਮਰੀਜ਼ਾਂ ਨੂੰ ਉਪਲਬਧ ਕਰਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਆਦੇਸ਼ ਗਰੁੱਪ ਦੇ ਚੇਅਰਮੈਨ ਡਾ.ਐਸ.ਐਸ.ਗਿੱਲ ਦਾ ਉਦੇਸ਼ ਹੈ ਕਿ ਆਰਥਿਕ ਤੰਗੀ ਦੇ ਚਲਦਿਆਂ ਕੋਈ ਵੀ ਵਿਅਕਤੀ ਬਿਹਤਰ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਆਦੇਸ਼ ਵਿਚ ਆਈਪੀਡੀ ਕੈਂਪ 8 ਤੋਂ 24 ਫਰਵਰੀ ਤੱਕ-ਡਾ.ਗੁਣਤਾਸ
