ਅੰਬਾਲਾ ਅਧਾਰਿਤ ਕੌਮਾਂਤਰੀ ਉਰਦੂ ਕਵੀ ਡਾ: ਨਫ਼ਸ ਅੰਬਾਲਵੀ ਆਸਟ੍ਰੇਲੀਆ ਵਿੱਚ ਸਨਮਾਨਿਤ

ਅੰਬਾਲਾ, 29 ਅਪ੍ਰੈਲ (ਬੀਪੀ ਬਿਊਰੋ) 

ਆਸਟ੍ਰੇਲੀਆ ਦੇ ਸਿਡਨੀ ਵਿੱਚ “ਬਜ਼ਮ-ਏ-ਫਰੋਗ-ਏ-ਫਨ-ਓ-ਅਦਬ ਦੀ ਸਰਪ੍ਰਸਤੀ ਹੇਠ “ਏਕ ਸ਼ਾਮ ਨਫ਼ਸ ਅੰਬਾਲਵੀ ਕੇ ਨਾਮ” ਨਾਮਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਅੰਬਾਲਾ ਅਧਾਰਿਤ ਕੌਮਾਂਤਰੀ ਉਰਦੂ ਕਵੀ ਡਾ. ਨਫ਼ਸ ਅੰਬਾਲਵੀ ਨੂੰ ਸਾਹਿਤ ਪ੍ਰਤੀ ਸੇਵਾਵਾਂ ਲਈ “ਮਾਨਤਾ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਨਫ਼ਸ ਮੁਸ਼ਾਇਰਿਆਂ ਦੀ ਜਾਨ ਹਨ ਅਤੇ ਕਈ ਦੇਸ਼ਾਂ ਵਿਚ ਹੋਏ ਮੁਸ਼ਾਇਰਿਆਂ ਵਿਚ ਆਪਣੀ ਸ਼ਾਇਰੀ ਦਾ ਲੋਹਾ ਮਨਵਾ ਚੁੱਕੇ ਹਨ। ਡਾ. ਨਫ਼ਸ ਨੇ ਆਪਣੇ ਸ਼ਹਿਰ ਅੰਬਾਲਾ ਵੱਲੋਂ ਸਿਡਨੀ ਦੇ ਸਾਰੇ ਲੇਖਕਾਂ ਦਾ ਇਸ ਵਿਸ਼ੇਸ਼ ਸਨਮਾਨ ਲਈ ਅਤੇ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲੈਣ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ ਹੈ।

 ਡਾ. ਨਫ਼ਸ ਨੇ ਦੱਸਿਆ ਕਿ ਪ੍ਰੋਗਰਾਮ ਦੇ ਸ਼ੁਰੂ ਵਿਚ ਸ਼੍ਰੀ ਅਖ਼ਤਰ ਅਲੀ ਸਾਹਿਬ ਨੇ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਭਾਰਤ ਵਿੱਚ ਉਰਦੂ ਭਾਸ਼ਾ ਅਤੇ ਸਾਹਿਤ ‘ਤੇ ਚਾਨਣਾ ਪਾਇਆ ਅਤੇ ਪ੍ਰੋਫੈਸਰ ਗੋਪੀ ਚੰਦ ਨਾਰੰਗ, ਸ਼੍ਰੀ ਓਮ ਕ੍ਰਿਸ਼ਨ ਰਾਹਤ, ਸ਼੍ਰੀ ਸ਼ਾਦਾਬ ਭਟਨਾਗਰ, ਸ਼੍ਰੀ ਗੁਲਜ਼ਾਰ ਦੇਹਲਵੀ ਤੇ ਕਈ ਮਹਾਨ ਸਾਹਿਤਕ ਸ਼ਖ਼ਸੀਅਤਾਂ ਤੇ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਹਾਜ਼ਰ ਸ਼ਾਇਰਾਂ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ।

Leave a Reply

Your email address will not be published. Required fields are marked *