ਮਾਰਸ਼ਲ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2025 ਦੀ ਸ਼ੁਰੂਆਤ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ ਹੋਈ

ਭਾਰਤੀ ਵਾਯੂ ਸੈਨਾ ਟੀਮ ਨੇ ਉਦਘਾਟਨੀ ਮੈਚ ਜਿੱਤਿਆ, ਅਗਨੀਵੀਰਵਾਯੂ ਸੁਖਨਾਥ ਗੁਰੀਆ ਨੂੰ ਮੈਨ ਆਫ਼ ਦ ਮੈਚ ਐਲਾਨਿਆ

ਚੰਡੀਗੜ੍ਹ: 29 ਅਪ੍ਰੈਲ (ਬੀਪੀ ਬਿਊਰੋ)

ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2025 ਦਾ 6ਵਾਂ ਐਡੀਸ਼ਨ ਅੱਜ ਰਘਬੀਰ ਸਿੰਘ ਭੋਲਾ ਹਾਕੀ ਸਟੇਡੀਅਮ, 3 ਬੀਆਰਡੀ ਏਅਰਫੋਰਸ ਸਟੇਸ਼ਨ, ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ ਸ਼ੁਰੂ ਹੋਇਆ। ਇਹ ਟੂਰਨਾਮੈਂਟ ਏਅਰ ਫੋਰਸ ਦੇ ਮਾਰਸ਼ਲ ਅਰਜਨ ਸਿੰਘ ਡੀਐੱਫਸੀ ਦੀ 106ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਗਿਆ ਹੈ।

ਏਅਰ ਮਾਰਸ਼ਲ ਵਿਜੇ ਕੁਮਾਰ ਗਰਗ, ਏਅਰ ਅਫਸਰ ਕਮਾਂਡਿੰਗ-ਇਨ-ਚੀਫ਼, ਮੇਨਟੇਨੈਂਸ ਕਮਾਂਡ, ਸਮਾਰੋਹ ਦੌਰਾਨ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਆਪਣੇ ਆਰੰਭਕ ਭਾਸ਼ਣ ਵਿੱਚ, ਏਅਰ ਮਾਰਸ਼ਲ ਗਰਗ ਨੇ ਕਿਹਾ ਕਿ ਇਹ ਸਮਾਗਮ ਮਾਰਸ਼ਲ ਅਰਜਨ ਸਿੰਘ ਦੀ ਵਿਰਾਸਤ ਅਤੇ ਦੇਸ਼ ਪ੍ਰਤੀ ਯੋਗਦਾਨ ਨੂੰ ਢੁਕਵੀਂ ਸ਼ਰਧਾਂਜਲੀ ਹੈ। ਟੂਰਨਾਮੈਂਟ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਉੱਚ ਪੱਧਰੀ ਹਾਕੀ ਟੀਮਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ।  ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤੀ ਹਵਾਈ ਸੈਨਾ ਟੂਰਨਾਮੈਂਟ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਏਗੀ।

ਉਦਘਾਟਨੀ ਮੈਚ ਭਾਰਤੀ ਵਾਯੂ ਸੈਨਾ  ਅਤੇ ਕੇਂਦਰੀ ਸਿੱਧੇ ਟੈਕਸ ਬੋਰਡ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ  ਭਾਰਤੀ ਵਾਯੂ ਸੈਨਾ ਟੀਮ 5-1 ਦੇ ਸਕੋਰ ਨਾਲ ਜੇਤੂ ਰਹੀ। ਭਾਰਤੀ ਵਾਯੂ ਸੈਨਾ ਟੀਮ ਦੇ ਅਗਨੀਵੀਰਵਾਯੂ ਸੁਖਨਾਥ ਗੁਰੀਆ ਨੂੰ ਮੈਨ ਆਫ਼ ਦ ਮੈਚ ਘੋਸ਼ਿਤ ਕੀਤਾ ਗਿਆ, ਜਿਸਨੇ ਮੁੱਖ ਮਹਿਮਾਨ ਤੋਂ 10,000 ਰੁਪਏ ਦਾ ਚੈੱਕ ਪ੍ਰਾਪਤ ਕੀਤਾ।

ਸਮਾਰੋਹ ਦੌਰਾਨ, ਪ੍ਰਮੁੱਖ ਅਨੁਭਵੀ ਹਾਕੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀ ਤੇਜਿੰਦਰ ਸਿੰਘ, ਐਮ ਡਬਲਿਊ ਓ, (ਐੱਚ ਐੱਫ ਓ )ਸਤਵੀਰ ਸਿੰਘ (ਸੇਵਾਮੁਕਤ), ਜੇ ਡਬਲਿਊ ਓ ਕੁਲਦੀਪ ਸਿੰਘ (ਸੇਵਾਮੁਕਤ), ਅਤੇ ਸਾਰਜੈਂਟ ਦੇਵੇਸ਼ (ਸੇਵਾਮੁਕਤ) ਸ਼ਾਮਲ ਸਨ। ਏਅਰ ਕਮਾਂਡਰ ਰਾਜੀਵ ਸ਼੍ਰੀਵਾਸਤਵ, ਏ ਓ ਸੀ  3 ਬੀਆਰਡੀ ਅਤੇ ਗਰੁੱਪ ਕੈਪਟਨ ਮਨਪ੍ਰੀਤ ਸਿੰਘ, ਮੁੱਖ ਪ੍ਰਸ਼ਾਸਨਿਕ ਅਧਿਕਾਰੀ 3 ਬੀਆਰਡੀ ਚੰਡੀਗੜ੍ਹ ਵੀ ਇਸ ਮੌਕੇ ਮੌਜੂਦ ਸਨ।
ਕੇਵੀ 3 ਬੀਆਰਡੀ ਏਅਰ ਫੋਰਸ ਅਤੇ ਕੇਵੀ- 31 ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।  ਏਅਰ ਵਾਰੀਅਰਜ਼ ਦੇ ਊਰਜਾਵਾਨ “ਥ੍ਰਿਲ ਟੂ ਡ੍ਰਿਲ” ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਏਅਰਫੋਰਸ ਮਿਊਜ਼ੀਕਲ ਬੈਂਡ ਦੀ ਪੇਸ਼ਕਾਰੀ ਨੇ ਵੀ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

29 ਅਪ੍ਰੈਲ ਤੋਂ 6 ਮਈ, 2025 ਤੱਕ ਏਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਦੁਆਰਾ ਆਯੋਜਿਤ ਇਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਦੀ ਇੱਕ ਅੰਤਰਰਾਸ਼ਟਰੀ ਟੀਮ ਸਮੇਤ ਕੁੱਲ 12 ਟੀਮਾਂ ਹਿੱਸਾ ਲੈ ਰਹੀਆਂ ਹਨ।

Leave a Reply

Your email address will not be published. Required fields are marked *

Leave a Reply

Your email address will not be published. Required fields are marked *