ਮੇਅਰ ਦੀ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਸ਼ੈਲਜਾ ਸਚਦੇਵਾ ਨੇ ਕਾਂਗਰਸ ਦੀ ਅਮੀਸ਼ਾ ਚਾਵਲਾ ਨੂੰ ਹਰਾਇਆ

ਅੰਬਾਲਾ, 12 ਮਾਰਚ (ਬੀਪੀ ਬਿਊਰੋ)

ਅੰਬਾਲਾ ਸ਼ਹਿਰ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਹੋਈ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਉਮੀਦਵਾਰ ਸ਼ੈਲਜਾ ਸਚਦੇਵਾ ਨੇ ਕਾਂਗਰਸ ਦੀ ਉਮੀਦਵਾਰ ਅਮੀਸ਼ਾ ਚਾਵਲਾ ਨੂੰ 20487 ਵੋਟਾਂ ਦੇ ਫਰਕ ਨਾਲ; ਹਰਾ ਕੇ ਜਿੱਤ ਹਾਸਲ ਕੀਤੀ ਹੈ। ਭਾਵੇਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਨੇ ਭਾਜਪਾ ਉਮੀਦਵਾਰ ਅਤੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨਨਿਓਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਪਰੰਤੂ ਸ਼ੈਲਜਾ ਦੀ ਜਿੱਤ ਨਾਲ ਭਾਜਪਾ ਨੇ ਆਪਣੇ ਪੈਰਾਂ ਥੱਲੇ ਅੰਬਾਲਾ ਦੀ ਜ਼ਮੀਨ ਫਿਰ ਪੱਕੀ ਕਰ ਲਈ ਹੈ ਕਿਉਂ ਕਿ 2019 ਤੋਂ ਬਾਅਦ ਅੰਬਾਲਾ ਸ਼ਹਿਰ ਵਿੱਚ ਕਿਸੇ ਵੀ ਵੱਡੀ ਚੋਣ ਵਿੱਚ ਭਾਜਪਾ ਦੀ ਇਹ ਪਹਿਲੀ ਜਿੱਤ ਹੈ। ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੇ ਮੌਕੇ ਤੇ ਪਹੁੰਚ ਕੇ ਕਿਹਾ ਕਿ ਅੱਜ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣੇ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਅੱਜ ਭਾਜਪਾ ਨੇ ਜਿੱਤ ਦਾ ਛੱਕਾ ਮਾਰਿਆ ਹੈ। ਹੁਣ ਟ੍ਰਿਪਲ ਇੰਜਨ ਸਰਕਾਰ ਦੇ ਅਧੀਨ ਵਿਕਾਸ ਦਾ ਪਹੀਆ ਤੇਜ਼ੀ ਨਾਲ ਚੱਲੇਗਾ।
ਸ਼ੈਲਜਾ ਸਚਦੇਵਾ ਅੰਬਾਲਾ ਸ਼ਹਿਰ ਨਗਰ ਨਿਗਮ ਦੀ ਤੀਜੀ ਮੇਅਰ ਹੋਵੇਗੀ। ਜਿੱਤ ਤੋਂ ਵਰਕਰਾਂ ਦਾ ਧੰਨਵਾਦ ਕਰਦਿਆਂ ਸ਼ੈਲਜਾ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਸੈਣੀ ਨੇ ਉਨ੍ਹਾਂ ਨੂੰ ਕਮਲ ਦਾ ਫੁੱਲ ਸੌਂਪਿਆ ਸੀ ਅਤੇ ਜਨਤਾ ਨੇ ਮੈਨੂੰ ਕਲਮ ਸੌਂਪ ਦਿੱਤੀ ਹੈ ਅਤੇ ਹੁਣ ਅੰਬਾਲਾ ਦਾ ਵਿਕਾਸ ਬੁਲੇਟ ਟਰੇਨ ਦੀ ਰਫ਼ਤਾਰ ਨਾਲ ਹੋਵੇਗਾ।

Leave a Reply

Your email address will not be published. Required fields are marked *

Leave a Reply

Your email address will not be published. Required fields are marked *