ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੀ ਚੋਣ ਵਿਚ ਮੱਖਣ ਸਿੰਘ ਲੁਬਾਣਾ ਨੇ ਸ਼ਾਨਦਾਰ ਜਿੱਤ ਕੀਤੀ ਹਾਸਲ

ਅੰਬਾਲਾ, 24 ਸਤੰਬਰ (ਬੀਪੀ ਬਿਊਰੋ)

ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਮੱਖਣ ਸਿੰਘ ਲੁਬਾਣਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੇ ਖ਼ਿਲਾਫ਼ ਕਿਸੇ ਹੋਰ ਉਮੀਦਵਾਰ ਨੇ ਚੋਣ ਨਹੀਂ ਲੜੀ, ਜਿਸ ਕਰਕੇ ਉਹ ਬਿਨਾ ਮੁਕਾਬਲਾ ਚੋਣ ਜਿੱਤ ਗਏ ਜਿਸ ਸਰਬਸੰਮਤੀ ਕਿਹਾ ਜਾਣਾ ਜ਼ਿਆਦਾ ਠੀਕ ਹੈ ਕਿਉਂ ਕਿ 14 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਲੁਬਾਣਾ ਦੀ ਉਮੀਦਵਾਰੀ ਤੇ ਪੂਰੀ ਸਹਿਮਤੀ ਪ੍ਰਗਟਾਈ। ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 15 ਵਾਰਡ ਹਨ ਜਿਨ੍ਹਾਂ ਵਿਚੋਂ ਭਾਜਪਾ ਸਮਰਥਿਤ 8, ਕਾਂਗਰਸ ਦੇ 4 ਅਤੇ ਬਸਪਾ ਦੇ ਤਿੰਨ ਕੌਂਸਲਰ ਹਨ। ਅੱਜ ਚੋਣ ਸਮੇਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਰਾਜੇਸ਼ ਕੁਮਾਰ ਤੋਂ ਬਿਨਾ ਬਾਕੀ ਸਾਰੇ ਕੌਂਸਲਰ ਹਾਜ਼ਰ ਸਨ।
ਮੱਖਣ ਸਿੰਘ ਲੁਬਾਣਾ ਨੇ 2009 ਵਿੱਚ ਬਸਪਾ ਦੀ ਟਿਕਟ ‘ਤੇ ਵਿਧਾਇਕ ਸੀਟ ਤੋਂ ਚੋਣ ਲੜੀ ਸੀ ਜਿਸ ਵਿੱਚ ਉਨ੍ਹਾਂ ਨੂੰ 12,000 ਵੋਟਾਂ ਮਿਲੀਆਂ ਸਨ। ਉਹ 2008 ਅਤੇ 2009 ਵਿੱਚ ਬਸਪਾ ਨਾਲ ਹੀ ਰਹੇ ਫਿਰ ਉਹ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਲ ਹੋ ਗਏ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ। ਮਾਰਚ 2024 ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ, ਅਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਤੋਂ ਪਹਿਲਾਂ ਇਸੇ ਮਹੀਨੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਚੁਣੇ ਗਏ।
ਪ੍ਰਧਾਨ ਦੀ ਚੋਣ ਐਸਡੀਐਮ ਅੰਬਾਲਾ ਸ਼ਹਿਰ ਦਰਸ਼ਨ ਕੁਮਾਰ ਦੀ ਅਗਵਾਈ ਵਿਚ ਕਰਵਾਈ ਗਈ। ਪ੍ਰਧਾਨ ਬਣਨ ਤੋਂ ਉਪਰੰਤ ਲੁਬਾਣਾ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਵਿਕਾਸ ਦੇ ਕੰਮ ਕਰਵਾਉਣਗੇ। ਚੋਣ ਜਿੱਤਣ ਤੋਂ ਬਾਅਦ ਉਹ ਭਾਜਪਾ ਦੇ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਫ਼ੋਟੋ ਕੈਪਸ਼ਨ: ਨਤੀਜਾ ਐਲਾਨੇ ਜਾਣ ਤੋਂ ਬਾਅਦ ਮੱਖਣ ਸਿੰਘ ਲੁਬਾਣਾ

Leave a Reply

Your email address will not be published. Required fields are marked *

Leave a Reply

Your email address will not be published. Required fields are marked *