ਹਵਾਈ ਸੈਨਾ ਦਾ ਜੈਗੁਆਰ ਹਾਦਸੇ ਦਾ ਸ਼ਿਕਾਰ

ਅੰਬਾਲਾ, 7 ਮਾਰਚ (ਬੀਪੀ ਬਿਉਰੋ)

ਭਾਰਤੀ ਹਵਾਈ ਸੈਨਾ ਵੱਲੋਂ ਐਕਸ ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅੱਜ ਭਾਰਤੀ ਹਵਾਈ ਸੈਨਾ ਦਾ ਇੱਕ ਜੈਗੁਆਰ ਜਹਾਜ਼ ਅੰਬਾਲਾ ਵਿਖੇ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ, ਸਿਸਟਮ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਪਾਇਲਟ ਨੇ ਸੁਰੱਖਿਅਤ ਬਾਹਰ ਨਿਕਲਣ ਤੋਂ ਪਹਿਲਾਂ ਜਹਾਜ਼ ਨੂੰ ਜ਼ਮੀਨ ‘ਤੇ ਕਿਸੇ ਵੀ ਰਿਹਾਇਸ਼ੀ ਜਗ੍ਹਾ ਤੋਂ ਦੂਰ ਕਰ ਦਿੱਤਾ।
ਭਾਰਤੀ ਹਵਾਈ ਸੈਨਾ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ।
ਹੋਰ ਜਾਣਕਾਰੀ ਅਨੁਸਾਰ ਜਹਾਜ਼ ਨੇ ਅੰਬਾਲਾ ਏਅਰ ਬੇਸ ਤੋਂ ਉਡਾਣ ਭਰੀ ਸੀ ਅਤੇ ਬਾਲਦਵਾਲਾ ਪਿੰਡ ਲਾਗੇ 3.45 ਵਜੇ ਦੇ ਕਰੀਬ ਤਕਨੀਕੀ ਖ਼ਰਾਬੀ ਕਰ ਕੇ ਵਾਪਰਿਆ।ਸਮਝਦਾਰੀ ਤੋਂ ਕੰਮ ਲੈਂਦਿਆਂ ਪਾਇਲਟ ਜਹਾਜ਼ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਲੈ ਗਿਆ ਅਤੇ ਖ਼ੁਦ ਪੈਰਾਸ਼ੂਟ ਦੀ ਮਦਦ ਨਾਲ ਸੁਰੱਖਿਅਤ ਥੱਲੇ ਆ ਗਿਆ।ਪਿੰਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਪਾਇਲਟ ਦੀ ਸਾਰ ਲਈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਟੀਮ ਮੌਕੇ ਤੇ ਪਹੁੰਚ ਗਈ ਹੈ।

Leave a Reply

Your email address will not be published. Required fields are marked *