ਬੀਪੀ ਬਿਊਰੋ
ਅੰਬਾਲਾ, 6 ਅਕਤੂਬਰ
ਰਾਸ਼ਟਰੀ ਪੰਜਾਬੀ ਮਹਾਂਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਨੇ ਅੰਬਾਲਾ ਛਾਉਣੀ ਦੀ ਪੁਰਾਣੀ ਸਬਜ਼ੀ ਮੰਡੀ ਹਨੂਮਾਨ ਮਾਰਕੀਟ ਦੇ ਪ੍ਰਧਾਨ ਵਿਨੋਦ ਜੌਹਰ ਨੂੰ ਅੰਬਾਲਾ ਛਾਉਣੀ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਅੱਜ ਉਨ੍ਹਾਂ ਦੇ ਛਾਉਣੀ ਪ੍ਰਧਾਨ ਬਣਨ ਤੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਾਜ਼ਾਰ ਦੇ ਦੁਕਾਨਦਾਰਾਂ ਨੇ ਇੱਕਜੁੱਟ ਹੋ ਕੇ ਪ੍ਰਧਾਨ ਵਿਨੋਦ ਜੌਹਰ ਦਾ ਸਵਾਗਤ ਅਤੇ ਸਨਮਾਨ ਕੀਤਾ। ਪ੍ਰਧਾਨ ਵਿਨੋਦ ਜੌਹਰ ਨੇ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਉਣਗੇ ਅਤੇ ਪਾਕਿਸਤਾਨ ਤੋਂ ਉੱਜੜ ਕੇ ਆਉਣ ਵਾਲੇ ਸਾਰੇ ਪੰਜਾਬੀਆਂ ਨੂੰ ਬਿਨਾ ਕਿਸੇ ਭੇਦਭਾਵ ਦੇ ਇਕ-ਜੁੱਟ ਕਰਨਗੇ।ਉਨ੍ਹਾਂ ਆਪਣੀ ਨਿਯੁਕਤੀ ਲਈ ਰਾਸ਼ਟਰੀ ਪੰਜਾਬੀ ਮਹਾਂਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਅਤੇ ਜ਼ਿਲ੍ਹਾ ਪ੍ਰਧਾਨ ਸਤੀਸ਼ ਚਾਵਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸ਼ੋਕ ਮਹਿਤਾ ਮੇਰੇ ਭਰਾ ਹਨ ਅਤੇ ਆਗੂ ਵੀ ਹਨ।ਇਸ ਮੌਕੇ ਲੱਕੀ ਬੁਧੀਰਾਜਾ, ਕਮਲ ਮੱਕੜ, ਨਿਤਿਨ ਵਾਸੂਦੇਵ, ਮਨੀਸ਼ ਬਤਰਾ, ਸੰਜੀਵ ਨਰੂਲਾ, ਸਤੀਸ਼ ਅਰੋੜਾ, ਬਿੰਦੂ ਲਾਂਬਾ ਆਦਿ ਮੌਜੂਦ ਸਨ।

Leave a Reply