BJP leader Harpal Singh Kamboj shared information about the holy martyrdom journey

ਬੀਪੀ ਵਿਸ਼ੇਸ਼ ਪ੍ਰਤੀਨਿਧੀ ਐਸ.ਪੀ ਭਾਟੀਅੰਬਾਲਾ ਸ਼ਹਿਰ, 18 ਨਵੰਬਰ

ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਪਾਵਨ ਸ਼ਹੀਦੀ ਯਾਤਰਾ (ਨਗਰ ਕੀਰਤਨ) ਅੱਜ ਪ੍ਰਭਾਤ ਵੇਲੇ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਤੋਂ ਸ਼ਰਧਾ-ਭਾਵ ਨਾਲ ਆਰੰਭ ਹੋਈ।
ਯਾਤਰਾ ਦਾ ਵੇਰਵਾ ਦਿੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਮੈਂਬਰ ਅਤੇ ਹਰਿਆਣਾ ਭਾਜਪਾ ਦੇ ਸੀਨੀਅਰ ਆਗੂ ਸਰਦਾਰ ਹਰਪਾਲ ਸਿੰਘ ਕੰਬੋਜ ਨੇ ਦੱਸਿਆ ਕਿ ਇਹ ਨਗਰ ਕੀਰਤਨ ਅੰਬਾਲਾ ਦੇ ਕਈ ਪਿੰਡਾਂ, ਮੁਹੱਲਿਆਂ ਅਤੇ ਮੁੱਖ ਮਾਰਗਾਂ ਰਾਹੀਂ ਗੁਜ਼ਰਦਾ ਹੋਇਆ ਸੰਗਤ ਵਿੱਚ ਗੁਰਬਾਣੀ, ਸੇਵਾ ਅਤੇ ਭਾਈਚਾਰੇ ਦੀ ਰਵਾਇਤ ਨੂੰ ਜਗਾਉਂਦਾ ਚੱਲੇਗਾ। ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਬਾਣੀ ਦੀ ਰੂਹਾਨੀਅਤ ਅਤੇ ਅਰਦਾਸ ਦੀ ਪਵਿੱਤਰ ਧਾਰਾ ਵਿਚ ਸੰਗਤ ਨੇ ਮੱਥਾ ਟੇਕ ਕੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ।
ਸਰਦਾਰ ਹਰਪਾਲ ਸਿੰਘ ਕੰਬੋਜ ਨੇ ਵੇਰਵਾ ਦਿੰਦਿਆਂ ਕਿਹਾ ਕਿ ਅੱਜ ਦੀ ਯਾਤਰਾ ਪੰਜੋਖਰਾ ਸਾਹਿਬ ਤੋਂ ਚੱਲ ਕੇ ਜਨੇਤ ਪੁਰ, ਗਰਨਾਲਾ, ਬਰਨਾਲਾ, ਮੰਡੌਰ, ਬਲਦੇਵ ਨਗਰ, ਜੱਗੀ ਸਿਟੀ ਸੈਂਟਰ, ਜੰਡਲੀ ਫਲਾਈਓਵਰ, ਮਾਡਲ ਟਾਊਨ, ਪ੍ਰੇਮ ਨਗਰ, ਗਲੈਕਸੀ ਚੌਂਕ, ਸਿਵਲ ਚੌਂਕ, ਅਗਰਸੈਨ ਚੌਂਕ, ਅਨਾਜ ਮੰਡੀ ਚੌਂਕ, ਸੈਕਟਰ–8, ਸੈਕਟਰ–9, ਦੀਨ ਦਿਆਲ ਉਪਾਧਿਆਇ ਚੌਂਕ, ਸੈਕਟਰ–10 ਗੁਰਦੁਆਰਾ ਸਾਹਿਬ ਅਤੇ ਮਾਨਵ ਚੌਂਕ ਤੋਂ ਲੰਘਦੀ ਹੋਈ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਸਾਹਿਬ ਵਿੱਚ ਵਿਸ਼ਰਾਮ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਦੂਜੇ ਦਿਨ 19 ਨਵੰਬਰ ਨੂੰ ਯਾਤਰਾ ਬਾਦਸ਼ਾਹੀ ਬਾਗ ਤੋਂ ਚੱਲ ਕੇ ਦੁਰਗਾ ਨਗਰ, ਨਸੀਰ ਪੁਰ, ਧੁਰਕੜਾ, ਬਲਾਣਾ, ਭੜੀ, ਅਹਮਾ, ਕੁਰਬਾਨਪੁਰ, ਇਸਮਾਈਲ ਪੁਰ, ਮਲੌਰ, ਭੁੜੰਗਪੁਰ, ਦੌਦਪੁਰ, ਨਕਟਪੁਰ ਮੋੜ, ਪੰਜੌਲਾ, ਖੁਰਚਨਪੁਰ–ਲੌਂਟੋ ਰਾਹੀਂ ਨਨਿਓਲਾ ਪਹੁੰਚੇਗੀ। 20 ਨਵੰਬਰ ਨੂੰ ਯਾਤਰਾ ਉਦੈਪੁਰ, ਰਸੂਲਪੁਰ, ਸੇਖੋਪੁਰ, ਜਗੌਲੀ, ਖੰਨਾ ਮਾਜਰਾ, ਨਵੀਂ ਨਿਹਾਰਸੀ, ਨਿਹਾਰਸੀ, ਜਨਸੂਆ, ਜਨਸੂਈ, ਨੱਗਲ, ਮਟੇੜੀ ਸ਼ੇਖਾਂ, ਭਾਨੋਂ ਖੇੜੀ, ਲਡਾਣਾ, ਰਵਾਲੇ, ਬਹਿਬਲਪੁਰ, ਬੇਗੋ ਮਾਜਰਾ ਰਾਹੀਂ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਨਤਮਸਤਕ ਹੋਵੇਗੀ।
ਇਸ ਮੌਕੇ ਸਰਦਾਰ ਟੀ.ਪੀ. ਸਿੰਘ, ਸਰਦਾਰ ਸੁਦਰਸ਼ਨ ਸਿੰਘ ਸਹਿਗਲ, ਜਗਮੀਤ ਸਿੰਘ ਸਮੇਤ ਅਨੇਕ ਸਿੱਖ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਸਿੱਖ ਮਰਿਆਦਾ ਅਤੇ ਸੇਵਾ-ਸਿਧਾਂਤ ਉੱਤੇ ਰੌਸ਼ਨੀ ਪਾਉਂਦਿਆਂ ਸਰਦਾਰ ਧਰਮਿੰਦਰ ਪਾਲ ਸਿੰਘ ਨੇ ਕਿਹਾ ਕਿ “ਸ਼ਹੀਦੀ ਯਾਤਰਾ ਸਾਡੀ ਰੂਹਾਨੀ ਵਿਰਾਸਤ ਦਾ ਪਵਿੱਤਰ ਪ੍ਰਤੀਕ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਮਨੁੱਖਤਾ ਦੀ ਆਜ਼ਾਦੀ ਤੇ ਧਾਰਮਿਕ ਸੁਰੱਖਿਆ ਦਾ ਅਦੁੱਤੀ ਸਬੂਤ ਹੈ ਜਿਸ ਦੀ ਰੌਸ਼ਨੀ ਅਸੀਂ ਇਨ੍ਹਾਂ ਪਿੰਡਾਂ-ਸ਼ਹਿਰਾਂ ਰਾਹੀਂ ਲੋਕਾਂ ਤਕ ਪਹੁੰਚਾਉਣੀ ਹੈ।”
ਸਰਦਾਰ ਹਰਪਾਲ ਸਿੰਘ ਕੰਬੋਜ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਭਾਈ-ਭੈਣ ਵੱਧ ਤੋਂ ਵੱਧ ਗਿਣਤੀ ਵਿੱਚ ਕਾਂਬਾ ਕਰਦਿਆਂ ਪੂਰੇ ਆਦਰ ਨਾਲ ਯਾਤਰਾ ਦਾ ਸਨਮਾਨ ਕਰਨ। 

Leave a Reply

Your email address will not be published. Required fields are marked *