A wave of faith surged during the historic Nagar Kirtan

ਹੋਰ ਸੰਗਤ ਨਾਲ ਅੰਬਾਲਾ ਦੀ ਧੀ ਚਿਤਰਾ ਸਰਵਾਰਾ ਨੇ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਕੀਤਾ ਸਵਾਗਤ

ਬੀਪੀ ਬਿਊਰੋ
ਅੰਬਾਲਾ,18 ਨਵੰਬਰ

ਨੌਵੀਂ ਪਾਤਸ਼ਾਹੀ, ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਇਤਿਹਾਸਕ ਸ਼ਹੀਦੀ ਯਾਤਰਾ (ਨਗਰ ਕੀਰਤਨ) ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ – ਅੱਠਵੀਂ ਪਾਤਸ਼ਾਹ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਹੋਈ ਜਿਸ ਵਿਚ ਸੈਂਕੜੇ ਸ਼ਰਧਾਲੂਆਂ, ਕੀਰਤਨੀ ਜਥਿਆਂ ਅਤੇ ਗਤਕਾ ਪਾਰਟੀਆਂ ਸ਼ਾਮਲ ਸਨ। ਇਹ ਨਗਰ ਕੀਰਤਨ ਅੰਬਾਲਾ ਛਾਉਣੀ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਅੰਬਾਲਾ ਸ਼ਹਿਰ ਪਹੁੰਚਿਆ ਜਿੱਥੇ ਰਾਤ ਠਹਿਰਾਅ ਤੋਂ ਬਾਅਦ ਸਵੇਰੇ ਅਗਲੇ ਪੜਾਵਾਂ ਲਈ ਰਵਾਨਾ ਹੋਵੇਗਾ।
ਅੰਬਾਲਾ ਦੀ ਧੀ, ਨੌਜਵਾਨ ਆਗੂ ਚਿਤਰਾ ਸਰਵਾਰਾ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਗੁਰੂ ਸੰਗਤ ਦੇ ਨਾਲ ਗੁਰੂ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਗੁਰੂ ਦੇ ਚਰਨਾਂ ਵਿਚ ਆਪਣੀ ਹਾਜ਼ਰੀ ਲਵਾਈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਅੱਗੇ ਆਪਣਾ ਸਿਰ ਝੁਕਾਇਆ ਅਤੇ ਇਸ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਪਵਿੱਤਰ ਅਤੇ ਅਦੁੱਤੀ ਯਾਤਰਾ ਦਾ ਹਿੱਸਾ ਬਣੀ ਚਿਤਰਾ ਸਰਵਾਰਾ ਨੂੰ ਵੱਖ-ਵੱਖ ਥਾਵਾਂ ‘ਤੇ ਸਿਰੋਪੇ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਟੁੰਡਲੀ ਵਿੱਚ ਸਰਪੰਚ ਅਮਰਜੀਤ ਕੌਰ, ਬਲਕਾਰ ਸਿੰਘ ਅਤੇ ਪੇਂਡੂ ਸੰਗਤ, ਰਾਮਪੁਰ ਸਰਸੇਹੜੀ ਵਿੱਚ ਏਰੀਆ ਕੌਂਸਲਰ ਨੀਲਮ ਕਸ਼ਯਪ ਅਤੇ ਰਾਏ ਮਾਰਕੀਟ ਵਿੱਚ, ਸਿੰਘ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਜੀਵਨਜੋਤ ਸਿੰਘ ਸਲੂਜਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਪ੍ਰਤੀਨਿਧੀ ਅਤੇ ਸੰਗਤ ਮੌਜੂਦ ਸੀ।
ਨਗਰ ਕੀਰਤਨ ਦਾ ਪੂਰਾ ਰਸਤਾ ਅੱਜ ਬ੍ਰਹਮਤਾ, ਸੇਵਾ, ਭਾਈਚਾਰੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ “ਧਰਮ ਦੀ ਅਜ਼ਾਦੀ ਅਤੇ ਮਨੁੱਖਤਾ ਦੀ ਰੱਖਿਆ” ਦੇ ਸੰਦੇਸ਼ ਨਾਲ ਰੌਸ਼ਨ ਸੀ।

Leave a Reply

Your email address will not be published. Required fields are marked *