ਡੀਏਵੀ ਨੈਸ਼ਨਲ ਸ਼ੂਟਿੰਗ ਗੇਮਜ਼ ਵਿੱਚ ਪੁਲੀਸ ਡੀਏਵੀ ਪਬਲਿਕ ਸਕੂਲ ਓਵਰ ਆਲ ਚੈਂਪੀਅਨ ਰਿਹਾ
ਅੰਬਾਲਾ, 24 ਜੁਲਾਈ (ਬੀਪੀ ਬਿਊਰੋ)
ਡੀਏਵੀ ਨੈਸ਼ਨਲ ਸ਼ੂਟਿੰਗ ਗੇਮਜ਼ ਵਿੱਚ ਪੁਲੀਸ ਡੀਏਵੀ ਪਬਲਿਕ ਸਕੂਲ ਓਵਰ ਆਲ ਚੈਂਪੀਅਨ ਰਿਹਾ
ਅੰਬਾਲਾ, 24 ਜੁਲਾਈ (ਬੀਪੀ ਬਿਊਰੋ)
ਡੀਏਵੀ ਨੈਸ਼ਨਲ ਸਪੋਰਟਸ ਟੂਰਨਾਮੈਂਟ-2025 (ਕਲੱਸਟਰ ਪੱਧਰ) ਦੇ ਲੜਕਿਆਂ ਅਤੇ ਲੜਕੀਆਂ ਦੇ ਅੰਡਰ-14, ਅੰਡਰ-17, ਅੰਡਰ-19 ਉਮਰ ਸਮੂਹਾਂ ਲਈ ਏਅਰ ਰਾਈਫ਼ਲ ਅਤੇ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ਅੱਜ 24 ਜੁਲਾਈ ਵੀਰਵਾਰ ਨੂੰ ਪੁਲੀਸ ਡੀਏਵੀ ਪਬਲਿਕ ਸਕੂਲ, ਅੰਬਾਲਾ ਸਿਟੀ ਵਿਖੇ ਕਰਵਾਏ ਗਏ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਡਾ. ਵਿਕਾਸ ਕੋਹਲੀ ਨੇ ਕਿਹਾ ਕਿ ਖੇਡਾਂ ਬੱਚਿਆਂ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਬਹੁਤ ਮਹੱਤਵਪੂਰਨ ਅਤੇ ਲਾਭਦਾਇਕ ਹਨ। ਇਨ੍ਹਾਂ ਨਾਲ ਸਰੀਰਕ ਵਿਕਾਸ ਹੁੰਦਾ ਹੈ ਅਤੇ ਇਹ ਖਿਡਾਰੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਉਦੇਸ਼ ਵੀ ਦਿੰਦੀਆਂ ਹਨ। ਉਨ੍ਹਾਂ ਨੇ ਜੇਤੂ ਬੱਚਿਆਂ ਨੂੰ ਤਗਮੇ ਜਿੱਤਣ ‘ਤੇ ਵਧਾਈ ਦਿੱਤੀ।
ਡਾ. ਵਿਕਾਸ ਕੋਹਲੀ ਨੇ ਦੱਸਿਆ ਕਿ ਜੇਤੂ ਰਹੇ ਖਿਡਾਰੀ ਭਵਿੱਖ ਵਿੱਚ ਜ਼ੋਨਲ ਪੱਧਰ ‘ਤੇ ਇਸ ਜ਼ੋਨ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਦੱਸਿਆ ਕਿ ਡੀਏਵੀ ਨੈਸ਼ਨਲ ਸ਼ੂਟਿੰਗ ਗੇਮਜ਼ ਵਿੱਚ ਉਨ੍ਹਾਂ ਦਾ ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਅੰਬਾਲਾ ਸਿਟੀ ਓਵਰਆਲ ਚੈਂਪੀਅਨ ਰਿਹਾ ਹੈ।
ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ:
- 10 ਮੀਟਰ ਏਅਰ ਪਿਸਟਲ ਕੁੜੀਆਂ ਅੰਡਰ-14-ਪਹਿਲਾ ਇਨਾਮ ਅਨਿਕਾ ਦੂਜਾ-ਗੁਰਲੀਨ ਤੇ ਤੀਜਾ-ਰੂਹਾਨੀ (ਤਿੰਨੇ ਜੇਤੂ ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸਿਟੀ)
2.ਏਅਰ ਪਿਸਟਲ ਕੁੜੀਆਂ ਅੰਡਰ-19 – ਪਹਿਲਾ – ਅਸ਼ਿਤਾ (ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸਿਟੀ)
3.10 ਮੀਟਰ ਏਅਰ ਰਾਈਫ਼ਲ ਕੁੜੀਆਂ ਅੰਡਰ-14 – ਪਹਿਲਾ – ਅਰਾਧਿਆ, ਦੂਜਾ – ਵ੍ਰਿੰਦਾ ਤੀਜਾ-ਰਿਧੀ ਅਤੇ ਚੌਥਾ-ਅਨੂਪ ( ਚਾਰੇ ਜੇਤੂ ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸ਼ਹਿਰ)
4.ਏਅਰ ਪਿਸਟਲ ਗਰਲਜ਼ ਅੰਡਰ-19- ਪਹਿਲਾ – ਕ੍ਰਿਸ਼ਿਕਾ (ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸ਼ਹਿਰ)’ - 5.10 ਮੀਟਰ ਏਅਰ ਪਿਸਟਲ ਲੜਕੇ ਅੰਡਰ-14 – ਪਹਿਲਾ – ਜਯੰਤ ਸਿੰਘ ਦੂਜਾ– ਦਿਲਪ੍ਰੀਤ ਅਤੇ ਤੀਜਾ-ਅਜੈ ( ਤਿੰਨੇ ਜੇਤੂ ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸਿਟੀ)
- 6. ਏਅਰ ਪਿਸਟਲ ਲੜਕੇ ਅੰਡਰ-17 – ਪਹਿਲਾ-ਅਰਨਵ ਗੁਪਤਾ ਦੂਜਾ-ਗੁਰਸ਼ਰਨਅਤੇ ਤੀਜਾ – ਵਿਸ਼ੇਸ਼ ( ਤਿੰਨੇ ਸਥਾਨ ਹੰਸਰਾਜ ਪਬਲਿਕ ਸਕੂਲ, ਪੰਚਕੂਲਾ)
7.ਏਅਰ ਪਿਸਟਲ ਲੜਕੇ ਅੰਡਰ-19 – ਪਹਿਲਾ-ਰਮਨਦੀਪ ਸਿੰਘ, ਦੂਜਾ – ਹਰਸ਼ੀਲ ਸੈਣੀ ਤੇ ਤੀਜਾ-ਸ਼ੁਭਾਂਗੀ ( ਤਿੰਨੇ ਜੇਤੂ ਡੀ.ਏ.ਵੀ. ਪਬਲਿਕ ਸਕੂਲ, ਨਰਾਇਣਗੜ੍ਹ) - 8.ਏਅਰ ਪਿਸਟਲ ਲੜਕੇ ਅੰਡਰ-19 – ਪਹਿਲਾ – ਮਨੀ ਅਤੇ ਦੂਜਾ-ਅਨਮੋਲ ( ਦੋਵੇਂ ਜੇਤੂ ਪੁਲੀਸ ਡੀ.ਏ.ਵੀ. ਪਬਲਿਕ ਸਕੂਲ, ਅੰਬਾਲਾ ਸਿਟੀ)
- 9, ਏਅਰ ਪਿਸਟਲ ਲੜਕੇ ਅੰਡਰ-14 – ਪਹਿਲਾ – ਉਦੈਵੀਰ ਤੰਵਰ (ਹੰਸਰਾਜ ਪਬਲਿਕ ਸਕੂਲ, ਪੰਚਕੂਲਾ)

