ਅੰਬਾਲਾ ਸ਼ਹਿਰ-13 ਅਪ੍ਰੈਲ (ਬੀਪੀ ਬਿਊਰੋ)
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਸ਼ਹਿਰ ਦੇ ਗੁਰਦੁਆਰਾ ਬਾਦਸ਼ਾਹੀ ਬਾਗ ਵਿਖੇ ਖ਼ਾਲਸਾ ਸਿਰਜਣਾ ਦਿਵਸ (ਵਿਸਾਖੀ) ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਦੀਵਾਨ ਸਜਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੇ ਭਾਈ ਗੁਰਜਿੰਦਰ ਸਿੰਘ ਚੰਡੀਗੜ੍ਹ ਵਾਲੇ, ਭਾਈ ਗੁਰਬਾਜ ਸਿੰਘ ਪਾਰਸ, ਭਾਈ ਕੇਵਲ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ (ਮਲੇਸ਼ੀਆ ਵਾਲੇ), ਭਾਈ ਸੂਬਾ ਸਿੰਘ ਜੀ ਪਿਹੋਵਾ ਵਾਲੇ, ਭਾਈ ਸੁਖਪ੍ਰੀਤ ਸਿੰਘ ਜੀ, ਗਿਆਨੀ ਗੁਰਜਿੰਦਰ ਸਿੰਘ ਜੀ ਅਤੇ ਵਿਸ਼ੇਸ਼ ਰੂਪ ਵਿੱਚ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਜੀ ਦੇ ਹਜੂਰੀ ਰਾਗੀ ਭਾਈ ਮਨਦੀਪ ਸਿੰਘ ਜੀ ਵੱਲੋਂ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗਿਆ।
ਵਿਸਾਖੀ ਦੇ ਇਸ ਮੌਕੇ ਤੇ ਹਰਿਆਣਾ ਦੇ ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ, ਅੰਬਾਲਾ ਤੋਂ ਮੇਅਰ ਸ੍ਰੀਮਤੀ ਸ਼ੈਲਜਾ ਸਚਦੇਵਾ, ਸੀਨੀਅਰ ਡਿਪਟੀ ਮੇਅਰ ਸੁੰਦਰ ਢੀਂਗਰਾ,ਡਿਪਟੀ ਮੇਅਰ ਰਾਜੇਸ਼ ਮਹਿਤਾ, ਪਾਰਸ਼ਦ ਮਨੀਸ਼ ਅਨੰਦ, ਪਾਰਸ਼ਦ ਗੁਰਪ੍ਰੀਤ ਸਿੰਘ ਸ਼ਾਨਾ,ਆਪਣੇ ਸਾਥੀਆਂ ਸਣੇ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਨਤਮਸਤਕ ਹੋਏ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਵਧਾਈ ਦਿੱਤੀ। ਗੁਰੂ ਘਰ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਿਰੋਪਾ ਸਾਹਿਬ ਬਖ਼ਸ਼ਿਸ਼ ਕੀਤੇ ਗਏ।
ਸਿੱਖ ਸਮਾਜ ਫੈਡਰੇਸ਼ਨ ਦੇ ਮੀਤ ਪ੍ਰਧਾਨ ਸ. ਚਰਨਜੀਤ ਸਿੰਘ ਟੱਕਰ ਨੇ ਵੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਿੱਖ ਸਮਾਜ ਲਈ ਬੜਾ ਹੀ ਮਹੱਤਵਪੂਰਨ ਤਿਉਹਾਰ ਹੈ , ਕਿਉਂਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ 1699 ਵਿੱਚ ਖ਼ਾਲਸੇ ਦੀ ਸਿਰਜਣਾ ਕੀਤੀ ਸੀ । ਕਲਗੀਧਰ ਗੁਰੂ ਅਸੀਸ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਇਸ ਸਮਾਗਮ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ।ਇਸ ਮੌਕੇ ਤੇ ਸਿੱਖ ਸਮਾਜ ਫੈਡਰੇਸ਼ਨ ਦੇ ਪ੍ਰਧਾਨ ਸ. ਐਮ ਪੀ ਸਿੰਘ, ਸੈਕਟਰੀ ਸ. ਸੁਖਵਿੰਦਰ ਸਿੰਘ ਸ਼ੈਂਕੀ, ਟੀ.ਪੀ ਸਿੰਘ (ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ),ਸ.ਮੋਹਨ ਸਿੰਘ ਧੁਰਕੜਾ, ਪ੍ਰਿੰਸ ਮੱਕੜ, ਸ. ਜਸਵਿੰਦਰ ਸਿੰਘ, ਜਥੇਦਾਰ ਕਿਰਪਾਲ ਸਿੰਘ ਜੀ ਨੱਗਲ, ਰਵਿੰਦਰ ਸਿੰਘ ਸੋਨੂੰ,ਪੀ ਐਸ ਵੋਹਰਾ ਵਿਸ਼ੇਸ਼ ਰੂਪ ਤੋਂ ਮੌਜੂਦ ਸਨ।
ਗੁਰਦੁਆਰਾ ਬਾਦਸ਼ਾਹੀ ਬਾਗ ਵਿਖੇ ਖ਼ਾਲਸਾ ਸਿਰਜਣਾ ਦਿਵਸ ਮਨਾਇਆ

Leave a Reply