ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਸ਼ਟਮੀ ਤੇ ਪਰਿਵਾਰ ਸਮੇਤ ਮਾਤਾ ਬਾਲਾ ਸੁੰਦਰੀ ਮੰਦਿਰ, ਮੁਲਾਣਾ ਵਿਖੇ ਮੱਥਾ ਟੇਕਿਆ

ਅੰਬਾਲਾ, 5 ਅਪ੍ਰੈਲ (ਬੀਪੀ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਅਸ਼ਟਮੀ ਤੇ ਪਰਿਵਾਰ ਸਹਿਤ ਮਾਤਾ ਬਾਲਾ ਸੁੰਦਰੀ ਮੰਦਰ ਮੁਲਾਣਾ ਪਹੁੰਚੇ ਅਤੇ ਪ੍ਰਾਰਥਨਾ ਕਰਕੇ ਮੱਥਾ ਟੇਕ ਕੇ ਦੇਵੀ ਦਾ ਆਸ਼ੀਰਵਾਦ ਲਿਆ।ਇਸ ਮੌਕੇ ਤੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਉਪ ਪ੍ਰਧਾਨ ਸ਼੍ਰੀਮਤੀ ਸੁਮਨ ਸੈਣੀ, ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਸਮੇਤ ਹੋਰ ਪਤਵੰਤੇ ਮੌਜੂਦ ਸਨ।ਇਸ ਮੌਕੇ ਮੁੱਖ ਮੰਤਰੀ ਨੇ ਮੰਦਰ ਵਿੱਚ ਮਾਤਾ ਦੀ ਆਰਤੀ ਕੀਤੀ ਅਤੇ ਮੌਜੂਦ ਭਗਤਾਂ ਨੂੰ ਨਵਰਾਤਰਿਆਂ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮੰਦਰ ਪਹੁੰਚਣ ‘ਤੇ ਮਾਤਾ ਬਾਲਾ ਸੁੰਦਰੀ ਮੰਦਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਮਾਤਾ ਬਾਲਾ ਸੁੰਦਰੀ ਮੰਦਰ ਬਹੁਤ ਹੀ ਪ੍ਰਾਚੀਨ ਮੰਦਰ ਹੈ ਜਿੱਥੇ ਦੂਰ-ਦੂਰ ਤੋਂ ਸ਼ਰਧਾਲੂ ਆ ਕੇ ਦੇਵੀ ਦੀ ਪੂਜਾ ਕਰਕੇ ਅਸ਼ੀਰਵਾਦ ਲੈਂਦੇ ਹਨ। ਨਵਰਾਤਰਿਆਂ ਦੌਰਾਨ ਇੱਥੇ ਕਈ ਸਾਲਾਂ ਤੋਂ ਮੇਲਾ ਲਗਦਾ ਆ ਰਿਹਾ ਹੈ। ਇਸ ਮੇਲੇ ਵਿੱਚ ਹਰਿਆਣਾ, ਪੰਜਾਬ, ਹਿਮਾਚਲ, ਦਿੱਲੀ, ਯੂਪੀ ਦੇ ਨਾਲ-ਨਾਲ ਹੋਰ ਰਾਜਾਂ ਤੋਂ ਸ਼ਰਧਾਲੂ ਮਾਤਾ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਉਂਦੇ ਹਨ।
ਇਸ ਮੌਕੇ ਐਸ.ਡੀ.ਐਮ ਬਰਾੜਾ ਅਮਿਤ ਭਾਰਦਵਾਜ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਸਾਬਕਾ ਵਿਧਾਇਕ ਮੁਲਾਣਾ ਰਾਜਬੀਰ ਸਿੰਘ ਬਰਾੜਾ, ਮਾਂ ਬਾਲਾ ਸੁੰਦਰੀ ਮੰਦਰ ਸੁਸਾਇਟੀ ਦੇ ਪ੍ਰਧਾਨ ਈਸ਼ਾਮ ਸਿੰਘ, ਸਕੱਤਰ ਅਸ਼ੋਕ ਰਾਣਾ, ਕਾਰਜਕਾਰਨੀ ਮੈਂਬਰ ਨਰੇਸ਼ ਜੀ, ਮੀਤ ਪ੍ਰਧਾਨ ਜੈਵੀਰ ਸਿੰਘ, ਸੰਯੁਕਤ ਸਕੱਤਰ ਰਾਮ ਨਾਥ, ਜਗੀਰ, ਖਜ਼ਾਨਚੀ ਦੇਸਰਾਜ, ਨਰੇਸ਼ ਸੈਣੀ, ਸਾਬਕਾ ਭਾਜਪਾ ਅਧਿਕਾਰੀ ਰਮੇਸ਼ ਸੈਣੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Leave a Reply

Your email address will not be published. Required fields are marked *