ਹਰਿਆਣਾ ਕਲਾ ਪ੍ਰੀਸ਼ਦ ਦੇ ਨਵ-ਨਿਯੁਕਤ ਡਾਇਰੈਕਟਰ ਨਾਗਿੰਦਰ ਸ਼ਰਮਾ ਦਾ ਉਨ੍ਹਾਂ ਦੇ ਆਪਣੇ ਸ਼ਹਿਰ ਅੰਬਾਲਾ ਵਿਚ ਕਲਾਕਾਰਾਂ ਵੱਲੋਂ ਹੋਟਲ ਮਲਿਕ ਰੀਜੈਂਸੀ ਵਿੱਚ ਇੱਕ ਪ੍ਰੋਗਰਾਮ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਕਲਾਕਾਰਾਂ ਨੇ ਆਪਣੀ ਗਾਇਕੀ ਅਤੇ ਸ਼ਾਇਰੀ ਨਾਲ ਚੰਗਾ ਰੰਗ ਬੰਨ੍ਹਿਆ ਅਤੇ ਹਰਿਆਣਾ ਵਿੱਚ ਕਲਾ ਤੇ ਸੰਸਕ੍ਰਿਤੀ ਨੂੰ ਪ੍ਰਫੁੱਲਤ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਹੋਈ।ਕਲਾਕਾਰ ਦੋਸਤਾਂ ਨੇ ਕਲਾ ਜਗਤ ਵਿੱਚ ਨਗਿੰਦਰ ਸ਼ਰਮਾ ਦੇ ਹੁਣ ਤੱਕ ਦੇ ਸਫ਼ਰ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ‘ਤੇ ਬੋਲਦਿਆਂ ਨਗਿੰਦਰ ਸ਼ਰਮਾ ਨੇ ਕਿਹਾ ਕਿ ਹਰਿਆਣਾ ਕਲਾ ਪ੍ਰੀਸ਼ਦ ਹਰਿਆਣਾ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਲਾਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵੀ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਲਾ ਅਤੇ ਕਲਾਕਾਰਾਂ ਲਈ ਹਮੇਸ਼ਾ ਖੁੱਲ੍ਹੇ ਦਿਲ ਨਾਲ ਸਹਿਯੋਗ ਕਰਦੇ ਹਨ। ਉਨ੍ਹਾਂ ਇਸ ਸਬੰਧ ਵਿਚ ਕਈ ਗੱਲਾਂ ਦਾ ਜ਼ਿਕਰ ਕੀਤਾ।
ਇਸ ਮੌਕੇ ਅੰਜਲੀ ਵਧਾਵਨ, ਉਮੇਸ਼ ਸ਼ਰਮਾ, ਰਵਿੰਦਰ ਸ਼ਰਮਾ ਰਵੀ, ਜਸਦੀਪ ਸਿੰਘ ਬੇਦੀ, ਅੰਜੇ ਕੌਸ਼ਲ, ਹਰਮੇਸ਼ ਧੀਮਾਨ, ਅਨਿਲ ਮਹੰਤ ਬਿੱਟੂ, ਸੁਸ਼ੀਲ ਸ਼ਰਮਾ, ਦੀਪਕ ਕਪਿਲ, ਸੁਰੇਸ਼ ਸ਼ਰਮਾ, ਪ੍ਰਿੰਸ ਸੂਦ, ਦੀਪਕ ਗੁਲਜ਼ਾਰ, ਮ੍ਰਿਦੁਲ ਕਪਿਲ, ਵਿਸ਼ਾਲ ਕੁਮਾਰ, ਤਰਸੇਮ. ਕੁਮਾਰ,ਵਿਸ਼ਵ ਸ਼ਾਂਤੀ ਸੇਵਾ ਸਨਮਾਨ ਸੰਸਥਾਨ ਤੋਂ ਹਰਿੰਦਰਾ ਸ਼ਰਮਾ, ਹਰੀ ਕ੍ਰਿਸ਼ਨ ਸ਼ਰਮਾ, ਮੀਨਾ ਗਰਗ ਅਤੇ ਪ੍ਰਮੋਦ ਗਰਗ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ।
