Sis Marg Yatra received with devotion in Ambala city

ਬੀਪੀ ਬਿਊਰੋ
ਅੰਬਾਲਾ, 1 ਨਵੰਬਰ  

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਸੀਸ ਮਾਰਗ ਯਾਤਰਾ ਪੜਾਅ ਦਰ ਪੜਾਅ ਚਲਦੇ ਹੋਏ ਅੱਜ ਅੰਬਾਲਾ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੀ ਜਿੱਥੇ ਗੁਰੂ ਤੇਗ਼ ਬਹਾਦਰ ਸਾਹਿਬ ਸੇਵਾ ਸੁਸਾਇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੀਸ ਮਾਰਗ ਯਾਤਰਾ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਅਤੇ ਗੁਰੂ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੀਸ ਝੁਕਾਇਆ।
ਇਸ ਮੌਕੇ ਸਿੱਖ ਫੈਡਰੇਸ਼ਨ ਦੇ ਜਰਨਲ ਸੈਕਟਰੀ ਜਥੇਦਾਰ ਚਰਨਜੀਤ ਸਿੰਘ ਟੱਕਰ ਨੇ ਦੱਸਿਆ ਕਿ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰਵਾਇਆ ਸੀ  ਤਾਂ ਭਾਈ ਜੈਤਾ ਜੀ ਜੋ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਨਿਕਲੇ ਸਨ। ਰਾਹ ਵਿਚ ਜਿੱਥੇ ਵੀ ਉਹ ਰੁਕੇ ਉਨ੍ਹਾਂ ਅਸਥਾਨਾਂ ਤੇ ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ  ਸੁਸ਼ੋਭਿਤ ਹਨ। ਇਹ ਸੀਸ ਮਾਰਗ ਯਾਤਰਾ ਪੜਾਅ ਦਰ ਪੜਾਅ ਚਲਦੇ ਹੋਏ ਅੱਜ ਅੰਬਾਲਾ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚੀ ਜਿੱਥੇ ਅਰਦਾਸ ਕੀਤੀ ਗਈ। ਇੱਥੇ ਪਹੁੰਚਣ ਤੇ ਅੰਬਾਲਾ ਦੀਆਂ ਸੰਗਤਾਂ ਵੱਲੋਂ ਇਸ ਯਾਤਰਾ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ। ਇਸ ਮੌਕੇ ਸਜਾਏ ਗਏ ਸੰਗਤੀ ਦੀਵਾਨ ਵਿਚ ਪੰਥ ਪ੍ਰਸਿੱਧ ਢਾਡੀ ਭਾਈ ਬਲਬੀਰ ਭੱਠਲ ਅਤੇ ਹੋਰ ਢਾਡੀ ਜਥੇ ਵੱਲੋਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸੀਸ ਗੰਜ ਦਿੱਲੀ ਤੋਂ ਸੀਸ ਗੰਜ ਸ਼੍ਰੀ ਅਨੰਦਪੁਰ ਸਾਹਿਬ ਤੱਕ ਯਾਤਰਾ ਦੇ ਨਾਲ ਚੱਲ ਰਹੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸ੍ਰ ਜਸਵਿੰਦਰ ਸਿੰਘ ਜੀ ਐਡਵੋਕੇਟ , ਅਕਾਲ ਪੁਰਖ ਕੀ ਫ਼ੌਜ ਸ਼੍ਰੀ ਅੰਮ੍ਰਿਤਸਰ ਦੀ ਪੂਰਨ  ਕੋਰ ਕਮੇਟੀ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਤੋਂ ਪ੍ਰਿੰਸੀਪਲ ਖੁਸ਼ਹਾਲ ਸਿੰਘ, ਪ੍ਰੋ. ਸ਼ਾਮ ਸਿੰਘ ਮਸਤਗੜ੍ਹ ਅਤੇ ਪ੍ਰੋ. ਜੈ ਦੇਵ ਸਿੰਘ ਅਤੇ ਗਿਆਨ ਪ੍ਰਗਾਸ ਟਰੱਸਟ ਦੇ ਮੈਂਬਰਾਂ ਦਾ ਸਿਰੋਪਾ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ, ਪ੍ਰੋ. ਗੁਰਦੇਵ ਸਿੰਘ ਦੇਵ, ਜਗਮੀਤ ਸਿੰਘ ਜੋਸ਼, ਸੁਰਿੰਦਰਪਾਲ ਸਿੰਘ ਸਿੱਧੜ, ਰਵਿੰਦਰਪਾਲ ਸਿੰਘ, ਗੁਰੂ ਤੇਗ਼ ਬਹਾਦਰ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਸ੍ਰ ਸਤਿੰਦਰ ਪਾਲ ਸਿੰਘ ਬੰਟੀ, ਸ੍ਰ ਅਵਨੀਤ ਪਾਲ ਸਿੰਘ, ਸਿਮਰਪਾਲ ਸਿੰਘ, ਦਿਲਪ੍ਰੀਤ ਸਿੰਘ, ਪ੍ਰਿੰਸ ਅਹੂਜਾ, ਜਤਿੰਦਰ ਪਾਲ ਸਿੰਘ ਹਨੀ, ਮਨਪ੍ਰੀਤ ਸਿੰਘ ਮੰਨੀ, ਨਵਜੀਤ ਸਿੰਘ, ਹਰਮਨ ਦੀਪ ਸਿੰਘ, ਹਰਪ੍ਰੀਤ ਸਿੰਘ ਜੁਨੇਜਾ, ਗੁ ਮੰਜੀ ਸਾਹਿਬ ਦੇ ਮੈਨੇਜਰ ਸ੍ਰ ਪ੍ਰਿਤਪਾਲ ਸਿੰਘ, ਅੰਬਾਲਾ ਤੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰ ਸ੍ਰ ਗੁਰਤੇਜ ਸਿੰਘ ਅੰਟਾਲ ਤੇ ਸ੍ਰ ਰੁਪਿੰਦਰ ਸਿੰਘ ਪੰਜੋਖਰਾ ਸਾਹਿਬ ਮੌਜੂਦ ਸਨ।

Leave a Reply

Your email address will not be published. Required fields are marked *