ਅੰਬਾਲਾ, 7 ਮਾਰਚ (ਬੀਪੀ ਬਿਉਰੋ)
ਅੰਬਾਲਾ ਦੇ ਪੁਲੀਸ ਸੁਪਰਡੈਂਟ ਸ੍ਰੀ ਸੁਰਿੰਦਰ ਸਿੰਘ ਭੋਰੀਆ ਦੇ ਨਿਰਦੇਸ਼ਾਂ ਅਨੁਸਾਰ, ਨਸ਼ਾ ਤਸਕਰੀ ਨੂੰ ਰੋਕਣ ਲਈ ਅੰਬਾਲਾ ਪੁਲੀਸ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਬਰਾੜਾ ਕਸਬੇ ਦੇ ਗੁਰਦੇਵ ਮੁਹੱਲੇ ਵਿਚੋਂ ਅਫੀਮ ਦੇ ਪੌਦੇ ਉਗਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੰਕਜ ਕੁਮਾਰ ਵਾਸੀ ਗੁਰਦੇਵ ਮੁਹੱਲਾ ਨੂੰ 56 ਅਫੀਮ ਦੇ ਹਰੇ ਪੌਦਿਆਂ ਸਮੇਤ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਬਰਾੜਾ ਪੁਲੀਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਪੰਕਜ ਕੁਮਾਰ ਨੇ ਗੁਰਦੇਵ ਮੁਹੱਲੇ ਵਿਚ ਆਪਣੇ ਘਰ ਦੇ ਨੇੜੇ ਗੁਆਂਢੀ ਦੇ ਪਲਾਟ ਵਿੱਚ ਸਬਜ਼ੀਆਂ ਦੇ ਦਰਮਿਆਨ ਬਿਨਾਂ ਇਜਾਜ਼ਤ/ਲਾਇਸੈਂਸ ਦੇ ਅਫੀਮ ਦੇ ਪੌਦੇ ਉਗਾਏ ਹਨ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਪਲਾਟ ‘ਤੇ ਛਾਪਾ ਮਾਰਿਆ ਅਤੇ ਦੋਸ਼ੀ ਪੰਕਜ ਕੁਮਾਰ ਨੂੰ 56 ਅਫੀਮ ਦੇ ਪੌਦਿਆਂ ਸਮੇਤ ਗ੍ਰਿਫ਼ਤਾਰ ਕਰਕੇ ਬਰਾੜਾ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ।
