Gurudwara properties will be made free from encroachment – Jhinda

ਅਹੁਦੇਦਾਰ ਗੁਰੂਘਰ ਤੋਂ ਕੋਈ ਖਰਚਾ ਨਹੀਂ ਲੈਣਗੇ, ਨਾ ਹੀ ਕਿਸੇ ਨੂੰ VIP ਟਰੀਟਮੈਂਟ ਦਿੱਤਾ ਜਾਵੇਗਾ

ਅੰਬਾਲਾ ਸ਼ਹਿਰ, 25 ਮਈ
ਵਿਸ਼ੇਸ਼ ਪ੍ਰਤੀਨਿਧੀ ਐਸ.ਪੀ. ਭਾਟੀਆ

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 22 ਸਾਲ ਦੇ ਸੰਘਰਸ਼ ਤੋਂ ਬਾਅਦ ਪ੍ਰਧਾਨ ਚੁਣੇ ਗਏ ਸੀਨੀਅਰ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵੇਰ ਅੰਬਾਲਾ ਸ਼ਹਿਰ ਸਥਿਤ ਗੁਰਦੁਆਰਾ ਮੰਜੀ ਸਾਹਿਬ (ਬਾਉਲੀ ਸਾਹਿਬ) ਪਹੁੰਚੇ ਅਤੇ ਮੱਥਾ ਟੇਕ ਕੇ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ। ਪ੍ਰਧਾਨ ਬਣਨ ਤੋਂ ਬਾਅਦ ਅੰਬਾਲਾ ਵਿਚ ਪਹਿਲੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਸਪਸ਼ਟ ਕੀਤਾ ਕਿ ਨਵੀਂ ਕਮੇਟੀ ਗੁਰੂਘਰਾਂ ਦੀ ਪਵਿੱਤਰਤਾ, ਮਾਣ ਅਤੇ ਜਾਇਦਾਦ ਦੀ ਰੱਖਿਆ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਦੇ ਨਾਲ
ਗੰਭੀਰ ਰਵੱਈਆ, ਮਜ਼ਬੂਤ ਇਰਾਦੇ
ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਝੀਂਡਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ, “ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਪੰਥ ਦੀ ਸ਼ਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਪੰਜਾਬ ਦੀ ਸ਼੍ਰੋਮਣੀ ਕਮੇਟੀ ਅਧੀਨ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਛੁਡਾਉਣ ਲਈ ਹਰ ਕਾਨੂੰਨੀ, ਸਮਾਜਿਕ ਅਤੇ ਪ੍ਰਸ਼ਾਸਕੀ ਕਦਮ ਚੁੱਕੇ ਜਾਣਗੇ।”
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਮੇਟੀ ਹਰੇਕ ਗੁਰੂਘਰ ਦੀ ਜਾਇਦਾਦ, ਹਰ ਫਾਈਲ ਅਤੇ ਹਰ ਪੈਸੇ ਦਾ ਆਡਿਟ ਕਰਵਾਏਗੀ। ਜੇ ਉਨ੍ਹਾਂ (ਝੀਂਡਾ) ਦੇ ਆਪਣੇ ਨਾਂ ਵੀ ਕੁਝ ਨਿਕਲਦਾ ਹੈ ਤਾਂ ਉਹ ਖ਼ੁਦ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਝੀਂਡਾ ਨੇ ਇਹ ਵੀ ਐਲਾਨ ਕੀਤਾ “ਨਾ ਤਾਂ ਮੈਂ ਅਤੇ ਨਾ ਹੀ ਮੇਰੇ ਸਾਥੀ ਨਿੱਜੀ ਖ਼ਰਚਿਆਂ ਲਈ ਗੁਰੂਘਰਾਂ ਦੀਆਂ ਗੋਲਕਾਂ ਵਿਚੋਂ ਇਕ ਪੈਸੇ ਦਾ ਖ਼ਰਚ ਲੈਣਗੇ।ਅਸੀਂ ਸਾਰੇ ਨਿੱਜੀ ਖ਼ਰਚੇ ਆਪਣੀਆਂ ਜੇਬਾਂ ਵਿੱਚੋਂ ਕਰਾਂਗੇ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਕਮੇਟੀ ਤੋਂ ਕੋਈ ਮਾਲੀ ਲਾਭ ਨਹੀਂ ਲੈਣਗੇ।”
ਵਿਰੋਧੀਆਂ ਨੂੰ ਦਿੱਤਾ ਢੁਕਵਾਂ ਜਵਾਬ
ਝੀਂਡਾ ਨੇ ਕੁਝ ਸਾਬਕਾ ਮੈਂਬਰਾਂ ਵੱਲੋਂ ਕਮੇਟੀ ਨੂੰ ਅਦਾਲਤ ਵਿੱਚ ਚੁਨੌਤੀ ਦੇਣ ਦੇ ਮੁੱਦੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, “ਇਹ ਕਮੇਟੀ ਸਿੱਖ ਭਾਈਚਾਰੇ ਦੀ ਇੱਛਾ ਨਾਲ ਬਣਾਈ ਗਈ ਹੈ। ਜੋ ਲੋਕ ਅਦਾਲਤਾਂ ਵਿੱਚ ਜਾ ਕੇ ਗੁਰੂ ਘਰ ਦੀ ਦੌਲਤ ਬਰਬਾਦ ਕਰਨਾ ਚਾਹੁੰਦੇ ਹਨ, ਉਹ ਨਿੰਦਣਯੋਗ ਹਨ। ਜੇਕਰ ਕੋਈ ਗੁੱਸੇ ਵਿੱਚ ਹੈ ਤਾਂ ਉਸ ਨੂੰ ਗੱਲ ਕਰਨੀ ਚਾਹੀਦੀ ਹੈ, ਬਗ਼ਾਵਤ ਅਤੇ ਅਦਾਲਤੀ ਲੜਾਈਆਂ ਦਾ ਰਸਤਾ ਬੰਦ ਕਰਨਾ ਚਾਹੀਦਾ ਹੈ।”
ਸਿੱਖਿਆ, ਭਾਸ਼ਾ ਅਤੇ ਧਾਰਮਿਕ ਪ੍ਰਚਾਰ ‘ਤੇ ਜ਼ੋਰ ਦਿੱਤਾ ਜਾਵੇਗਾ
ਕਮੇਟੀ ਮੁਖੀ ਨੇ ਇਹ ਵੀ ਐਲਾਨ ਕੀਤਾ ਕਿ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਹਰਿਆਣਾ ਸਰਕਾਰ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਅਧਿਆਪਕਾਂ ਦੀ ਭਰਤੀ ਲਈ ਠੋਸ ਯਤਨ ਕੀਤੇ ਜਾਣਗੇ।
ਝੀਂਡਾ ਨੇ ਭਾਵੁਕ ਹੁੰਦਿਆਂ ਕਿਹਾ, “ਜੋ ਲੋਕ ਕਿਸੇ ਉਲਝਣ ਜਾਂ ਕਾਰਨ ਕਰਕੇ ਪੰਥ ਤੋਂ ਦੂਰ ਹੋ ਗਏ ਹਨ, ਉਨ੍ਹਾਂ ਨੂੰ ਵਾਪਸ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂਘਰ ਕਿਸੇ ਇੱਕ ਜਾਤ, ਧਰਮ ਜਾਂ ਵਰਗ ਦਾ ਨਹੀਂ ਹੈ-ਇਹ ਸਭ ਦਾ ਸਾਂਝਾ ਤੇ ਮਨੁੱਖਤਾ ਦਾ ਪ੍ਰਤੀਕ ਹੈ।”
ਸਰਕਾਰ ਦੀ ਦਖ਼ਲ ਅੰਦਾਜ਼ੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਝੀਂਡਾ ਨੇ ਕਿਹਾ ਕਿ ਸਰਕਾਰ ਦੀ ਸਿੱਖ ਧਰਮ ਜਾਂ ਗੁਰੂ ਘਰਾਂ ਵਿਚ ਕੋਈ ਦਖ਼ਲ ਅੰਦਾਜ਼ੀ ਨਹੀਂ ਹੋਵੇਗੀ ਪਰ ਨੀਂ ਦੇ ਮੀਰੀ ਪੀਰੀ ਮੈਡੀਕਲ ਕਾਲਜ ਨੂੰ ਚਲਾਉਣ ਲਈ ਇਕ ਸੌ ਕਰੋੜ ਦੀ ਲੋੜ ਹੈ ਉਸ ਲਈ ਸਰਕਾਰ ਦੀ ਲੋੜ ਪੈਣੀ ਹੈ।
ਪ੍ਰੈੱਸ ਕਾਨਫ਼ਰੰਸ ਵਿਚ ਮੌਜੂਦ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੋ 18 ਮੈਂਬਰ ਅਦਾਲਤ ਜਾਣ ਦੀ ਗੱਲ ਕਰ ਰਹੇ ਹਨ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਗੁਰੂ ਘਰ ਹਨ ਨਾ ਕਿ ਕੋਈ ਕਾਰਪੋਰੇਟ ਦਫ਼ਤਰ ਹਨ। ਮਸਲਿਆਂ ਦਾ ਹੱਲ ਭਾਈਚਾਰੇ ਵਿੱਚ ਹੋਣਾ ਚਾਹੀਦਾ ਹੈ, ਨਾ ਕਿ ਵਕੀਲਾਂ ਦੇ ਜਰੀਏ।” ਉਨ੍ਹਾਂ ਕਿਹਾ ਕਿ “ਗੁਰੂਘਰ ਸਭ ਦਾ ਹੈ, ਇੱਥੇ ਵੀਆਈਪੀ ਕਲਚਰ ਨਹੀਂ ਚੱਲੇਗਾ, ਬੋਤਲ ਬੰਦ ਪਾਣੀ ਨਹੀਂ, ਕੋਈ ਵੱਖਰਾ ਪ੍ਰਬੰਧ ਨਹੀਂ। ਹੁਣ ਸਾਰਿਆਂ ਨੂੰ ਬਰਾਬਰ ਪ੍ਰਸ਼ਾਦ, ਬਰਾਬਰ ਸੇਵਾ ਅਤੇ ਬਰਾਬਰ ਪਾਣੀ ਮਿਲੇਗਾ

Leave a Reply

Your email address will not be published. Required fields are marked *